Advertisment

ਮੋਢੇ ‘ਤੇ ਕਹੀ ਰੱਖੇ ਆਏ ਨਜ਼ਰ ਗਾਇਕ ਸਰਬਜੀਤ ਚੀਮਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਦੇਸੀ ਅੰਦਾਜ਼

author-image
By Lajwinder kaur
New Update
ਮੋਢੇ ‘ਤੇ ਕਹੀ ਰੱਖੇ ਆਏ ਨਜ਼ਰ ਗਾਇਕ ਸਰਬਜੀਤ ਚੀਮਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਦੇਸੀ ਅੰਦਾਜ਼
Advertisment
ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਸਰਬਜੀਤ ਚੀਮਾ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਏਨੀਂ ਦਿਨੀਂ ਉਹ ਕੈਨੇਡਾ ਤੋਂ ਇੰਡੀਆ ਕਿਸਾਨੀ ਸੰਘਰਸ਼ ਕਰਕੇ ਆਏ ਹੋਏ ਨੇ। ਉਹ ਸੋਸ਼ਲ ਮੀਡੀਆ ਉੱਤੇ ਕਿਸਾਨੀ ਨਾਲ ਜੁੜੀਆਂ ਹੋਈਆਂ ਪੋਸਟਾਂ ਪਾਉਂਦੇ ਰਹਿੰਦੇ ਨੇ।
Advertisment
sarbhjeet cheema's post Image Source: instagram ਹੋਰ ਪੜ੍ਹੋ: ਮਨਿੰਦਰ ਬੁੱਟਰ ਤੇ ਤਾਨਿਆ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ inside pic of sarbjit cheema with kisani flag Image Source: instagram ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਸ ਫੋਟੋ ‘ਚ ਉਨ੍ਹਾਂ ਨੇ ਮੋਢੇ ਉੱਤੇ ਕਹੀ ਰੱਖੀ ਹੋਈ ਹੈ ਤੇ ਦੇਸੀ ਲੁੱਕ ‘ਚ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।
Advertisment
punjabi singer sarbjeet cheema Image Source: instagram ਜੇ ਗੱਲ ਕਰੀਏ ਸਰਬਜੀਤ ਚੀਮਾ ਦੀ ਤਾਂ ਉਹ ਏਨੀਂ ਦਿਨੀਂ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦਾ ਮਨੋਬਲ ਵਧਾ ਰਹੇ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ । ਉਹ ਪਿੰਡ ਦੀ ਕੁੜੀ, ਆਪਣੀ ਬੋਲੀ ਆਪਣਾ ਦੇਸ਼, ਪੰਜਾਬ ਬੋਲਦਾ, ਦੁੱਲਾ ਵੈਲੀ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਚ ਅਦਾਕਾਰੀ ਕਰ ਚੁੱਕੇ ਨੇ। ਅਖੀਰਲੀ ਵਾਰ ਉਹ ਅਮਰਿੰਦਰ ਗਿੱਲ ਦੇ ਨਾਲ ਅਸ਼ਕੇ ਫ਼ਿਲਮ ‘ਚ ਨਜ਼ਰ ਆਏ ਸੀ।   sarbjit cheema punjabi singer Image Source: instagram  
Advertisment

Stay updated with the latest news headlines.

Follow us:
Advertisment
Advertisment
Latest Stories
Advertisment