ਗਾਇਕ ਸਰਬਜੀਤ ਚੀਮਾ ਨੇ ਆਪਣੀ ਭੈਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਸਦਾ ਖੁਸ਼ ਰਹਿ ਭੈਣੇ’

written by Lajwinder kaur | August 24, 2021

ਗਾਇਕ ਸਰਬਜੀਤ ਚੀਮਾ (Sarbjit Cheema)ਜੋ ਕਿ ਇੱਕ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਪਰ ਇਸ ਵਾਰ ਉਨ੍ਹਾਂ ਨੇ ਆਪਣੀ ਭੈਣ ਦੇ ਨਾਲ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

sarbhjit cheema kisani song Image Source: Instagram

ਹੋਰ ਪੜ੍ਹੋ : ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਦਰਸ਼ਕਾਂ ਦੇ ਦਿਲਾਂ ‘ਤੇ ਕਹਿਰ ਢਾਹ ਰਹੀ ਹੈ ਸੋਨਮ ਬਾਜਵਾ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

inside image of sarbji cheema with his sister Image Source: Instagram

ਜੀ ਹਾਂ ਰੱਖੜੀ (Raksha Bandhan) ਦੇ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਸਰਬਜੀਤ ਚੀਮਾ ਨੇ ਆਪਣੀ ਭੈਣ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਭੈਣ ਕੋਲੋ ਵੀਰਾ ਬਨਾਲਾ ਰੱਖੜੀ...ਆਪਣੇ ਤੂੰ ਗੁੱਟ ਤੇ ਸਜਾਲਾ ਰੱਖੜੀ । ਸਦਾ ਖੁਸ਼ ਰਹਿ ਭੈਣੇ..ਸਭ ਭੈਣਾਂ ਦੀ ਸੁੱਖ ਹੋਵੇ 🙏🏻’। ਭੈਣ-ਭਰਾ ਦੇ ਮੋਹ ਨਾਲ ਭਰੀ ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੱਸ ਦਈਏ ਵਿਦੇਸ਼ ਰਹਿਣ ਕਰਕੇ ਉਨ੍ਹਾਂ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਬੱਬੂ ਮਾਨ ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਦੇ ਨਵੇਂ ਆਉਣ ਵਾਲੇ ਗੀਤ ‘ਇਸ਼ਕਪੂਰਾ’ ਦਾ ਪ੍ਰੋਮੋ ਛਾਇਆ ਟਰੈਂਡਿੰਗ ‘ਚ,ਦੇਖੋ ਵੀਡੀਓ

ਜੇ ਗੱਲ ਕਰੀਏ ਸਰਬਜੀਤ ਚੀਮਾ  ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ। ਅਖੀਰਲੀ ਵਾਰ ਉਹ ‘ਮੁਕਲਾਵਾ’ਅਤੇ ‘ਮੁੰਡਾ ਚਾਹੀਦਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

0 Comments
0

You may also like