ਗਾਇਕ ਸਤਵਿੰਦਰ ਬੁੱਗਾ ਨੇ ਪੁਰਾਣੀ ਯਾਦ ਨੂੰ ਸਾਂਝਾ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਪੁੱਛਿਆ ਕਿਸ-ਕਿਸ ਨੂੰ ਯਾਦ ਹੈ ਇਹ ਐਲਬਮ

written by Lajwinder kaur | May 18, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਤਵਿੰਦਰ ਬੁੱਗਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਪੁਰਾਣੀ ਯਾਦਾਂ ਦੀ ਪਟਾਰੀ ‘ਚੋਂ ਇੱਕ ਯਾਦ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੀ ਬਹੁਤ ਸਾਲ ਪਹਿਲਾਂ ਆਈ ਮਿਊਜ਼ਿਕ ਐਲਬਮ ‘ਲਾਈਆਂ ਯਾਰਾਂ ਨੇ ਮਹਿਫ਼ਲਾਂ’ ਦਾ ਪੁਰਾਣਾ ਪੋਸਟਰ ਸਾਂਝਾ ਕੀਤਾ ਹੈ।

inside image of punjabi singer satwinder bugga image credit: instagram

ਹੋਰ ਪੜ੍ਹੋ : ਸੱਜਣ ਅਦੀਬ ਦਾ ਨਵਾਂ ਗੀਤ ‘Jodi’ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

inside image of satwinder bugga image credit: instagram

ਇਸ ਪੁਰਾਣੀ ਯਾਦ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਜੀ 🙏 ਕਿਸ ਕਿਸ ਨੂੰ ਯਾਦ ਹੈ ਇਹ ਐਲਬਮ,,,❤ ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ 🙏 #SatwinderBugga’ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

satwinder bugga old memory with rahul and snober kabir image credit: instagram

ਦੱਸ ਦਈਏ ਗਾਇਕ ਸਤਵਿੰਦਰ ਬੁੱਗਾ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਹ ‘ਪਾਗਲ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਸਤਵਿੰਦਰ ਬੁੱਗਾ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਸਨ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ। ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ।

satwinder bugga poster pagal upcoming song image credit: instagram

 

 

View this post on Instagram

 

A post shared by SATWINDER BUGGA (@satwinderbugga)

0 Comments
0

You may also like