ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ ਵਿੱਚ ਮੌਤ, ਪਤੀ ਦੀ ਹਾਲਤ ਨਾਜ਼ੁਕ, ਦੇਖੋ ਵੀਡਿਓ  

Written by  Rupinder Kaler   |  January 30th 2019 11:17 AM  |  Updated: January 30th 2019 11:17 AM

ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ ਵਿੱਚ ਮੌਤ, ਪਤੀ ਦੀ ਹਾਲਤ ਨਾਜ਼ੁਕ, ਦੇਖੋ ਵੀਡਿਓ  

ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਨਿਖਿਲ ਭਾਟੀਆ ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਹਨ । ਨਿਖਿਲ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਥ 'ਚ ਯਮੁਨਾ ਐਕਸਪ੍ਰੈੱਸ- ਵੇਅ 'ਤੇ ਵਾਪਰਿਆ ਹੈ ।

Singer Shivani Bhatia Dies in Car Accident on Yamuna Expressway Singer Shivani Bhatia Dies in Car Accident on Yamuna Expressway

ਪੁਲਿਸ ਅਧਿਕਾਰੀਆਂ ਮੁਤਾਬਿਕ ਸ਼ਿਵਾਨੀ ਆਪਣੇ ਪਤੀ ਨਾਲ ਸੋਮਵਾਰ ਨੂੰ ਆਗਰਾ 'ਚ ਹੋਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਕਾਰ 'ਚ ਜਾ ਰਹੇ ਸੀ। ਉਨ੍ਹਾਂ ਦੀ ਕਾਰ ਕਿਸੇ ਦੂਜੇ ਵਾਹਨ ਨਾਲ ਟਕਰਾ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।

https://www.youtube.com/watch?v=7G-x5C1EZug

ਹਾਦਸੇ ਸਮੇਂ ਗੱਡੀ ਸ਼ਿਵਾਨੀ ਦਾ ਪਤੀ ਚਲਾ ਰਿਹਾ ਸੀ। ਮਾਂਟ ਟੋਲ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਕਾਰ ਦੀ ਸਪੀਡ ਕਾਫੀ ਤੇਜ਼ ਸੀ ਜਿਸ ਕਾਰਨ ਹਾਦਸੇ ਤੋਂ ਬਾਅਦ ਕਾਰ 'ਤੇ ਕੰਟ੍ਰੋਲ ਨਾਲ ਹੋਣ ਕਾਰਨ ਕਾਰ ਉਲਟ ਗਈ। ਹਾਦਸੇ ਤੋਂ ਬਾਅਦ ਦੋਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕੀਤਾ ਗਿਆ, ਜਿੱਥੇ ਸ਼ਿਵਾਨੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਨਿਖਿਲ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ। ਸ਼ਿਵਾਨੀ ਦਿੱਲੀ ਐਨਸੀਆਰ ਅਤੇ ਨੇੜਲੇ ਇਲਾਕਿਆਂ 'ਚ ਪੌਪ ਸਿੰਗਰ ਦੇ ਤੌਰ 'ਤੇ ਪਛਾਣ ਬਣਾ ਚੁੱਕੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network