ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਿਸਾਨ ਮੋਰਚੇ ’ਤੇ ਪਹੁੰਚੇ ਗਾਇਕ ਸ਼੍ਰੀ ਬਰਾੜ, ਕਿਹਾ ‘ਕਿਸਾਨਾਂ ਲਈ ਜੇਲ੍ਹ ਕੱਟਣ ਲਈ ਵੀ ਤਿਆਰ’

written by Rupinder Kaler | January 19, 2021

ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਏ ਗਾਇਕ ਸ਼੍ਰੀ ਬਰਾੜ ਦਿੱਲੀ ਕਿਸਾਨ ਮੋਰਚੇ ਤੇ ਪਹੁੰਚੇ । ਇਸ ਮੌਕੇ ਉਹਨਾਂ ਨੇ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਆਪਣੇ ਨਾਲ ਜੁੜੇ ਵਿਵਾਦ ਤੇ ਸਫਾਈ ਪੇਸ਼ ਕੀਤੀ । ਸ਼੍ਰੀ ਬਰਾੜ ਨੇ ਆਪਣੇ ਭਾਸ਼ਣ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਦਾ ਹੌਂਸਲਾ ਵੀ ਵਧਾਇਆ ।

shree brar

ਹੋਰ ਪੜ੍ਹੋ :

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪੁਆੜਾ’ ਇਸ ਦਿਨ ਹੋਵੇਗੀ ਰਿਲੀਜ਼

ਗ੍ਰੀਨ ਕੌਫੀ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਲਾਭਦਾਇਕ

Shree Brar

ਸ਼੍ਰੀ ਬਰਾੜ ਨੇ ਕਿਹਾ ਕਿ ਉਹ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਉਂਦੇ ਰਹਿਣਗੇ ਭਾਵੇਂ ਉੇਹਨਾਂ ਨੂੰ ਜੇਲ਼੍ਹਾਂ ਹੀ ਕਿਉਂ ਨਾ ਕੱਟਣੀਆਂ ਪੈਣ । ਸ਼੍ਰੀ ਬਰਾੜ ਨੇ ਆਪਣੇ ਇਸ ਭਾਸ਼ਣ 'ਚ ਇਹ ਗੱਲ ਬਾਰ-ਬਾਰ ਕਹੀ ਕਿ ਜੇ ਕਿਸਾਨਾਂ ਦੇ ਗੀਤ ਕਾਰਨ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਜਾਣਾ ਪਿਆ ਤਾਂ ਉਹ ਜਾਣਗੇ ।

shree brar

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਬਰਾੜ ਨੂੰ ਭੜਕਾਉ ਗੀਤ ਗਾਉਣ ਕਰਕੇ ਜੇਲ੍ਹ ਵਿੱਚ ਜਾਣਾ ਪਿਆ ਸੀ । ਹਾਲ ਹੀ ਵਿੱਚ ਉਹ ਜਮਾਨਤ ਤੇ ਰਿਹਾਅ ਹੋਇਆ ਹੈ । ਕੁਝ ਲੋਕਾਂ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਬਰਾੜ ਤੇ ਇਹ ਕਾਰਵਾਈ ਕਿਸਾਨ ਐਥਮ ਗੀਤ ਲਿਖਣ ਕਰਕੇ ਹੋਈ ਹੈ ।

0 Comments
0

You may also like