ਫ਼ਿਲਮ ‘ਮੂਸਾ ਜੱਟ’ ਬੈਨ ਹੋਣ ਦੀ ਗਾਇਕ ਸਿੱਧੂ ਮੂਸੇਵਾਲਾ ਨੇ ਦੱਸੀ ਅਸਲ ਵਜ੍ਹਾ, ਵਿਰੋਧੀਆਂ ਨੂੰ ਲਿਆ ਕਰੜੇ ਹੱਥੀਂ

written by Rupinder Kaler | October 01, 2021

ਸਿੱਧੂ ਮੂਸੇਵਾਲਾ (Sidhu Moosewala) ਨੇ ਆਪਣੇ ਪਹਿਲੀ ਫ਼ਿਲਮ ‘Moosa Jatt’ ਬੈਨ ਹੋਣ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਵਿੱਚ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਜਮ ਕੇ ਭੜਾਸ ਕੱਢੀ ਹੈ । ਸਿੱਧੂ (Sidhu Moosewala) ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਇਹ ਕੋਈ ਨਵੀਂ ਗੱਲ ਨਹੀਂ ਜੋ ਮੇਰੇ ਨਾਲ ਹੋਇਆ । ਜਦੋਂ ਮੈਂ ਗਾਊਣਾ ਸ਼ੁਰੁ ਕੀਤਾ ਸੀ ਉਦੋਂ ਵੀ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਸੀ ਤੇ ਸਾਬਿਤ ਕੀਤਾ ਸੀ ਕਿ ਕੋਈ ਬੰਦਾ ਬਿਨਾਂ ਸ਼ਕਲ ਸੂਰਤ ਤੋਂ ਆਪਣੇ ਟੈਲੇਂਟ ਦੇ ਦਮ ਤੇ ਦੁਨੀਆ ਤੇ ਨਾਂਅ ਬਣਾ ਸਕਦਾ ਹੈ ।

ਹੋਰ ਪੜ੍ਹੋ :

‘ਮੂਸਾ ਜੱਟ’ ਫ਼ਿਲਮ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਦਾਕਾਰ ਸ਼ੁਭ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ

ਉਦੋਂ ਵੀ ਲੋਕ ਕਹਿੰਦੇ ਸੀ ਕਿ ਇਹ ਕੱਲ੍ਹ ਦਾ ਜਵਾਕ ਹੈ, ਇਸ ਨੇ ਕੀ ਕਰਨਾ ਇਹ ਤਾਂ ਦੁਨੀਆ ਦਾ ਦਸਤੂਰ ਹੈ । ਜਦੋਂ ਤੁਸੀਂ ਕੁਝ ਆਪਣਾ ਕਰੋਗੇ ਤਾਂ ਤੁਹਾਨੂੰ ਰੋਕਣ ਦੀਆਂ ਸਾਜਿਸ਼ਾਂ ਹੋਣਗੀਆਂ । ਮੈਂ ਇਸ ਚੀਜ਼ ਤੋਂ ਸ਼ੁਰੂ ਤੋਂ ਹੀ ਤਿਆਰ ਰਿਹਾ ਹਾਂ । ਅੱਜ ਵੀ ਮੈਨੂੰ ਫ਼ਿਲਮ ਇੰਡਸਟਰੀ ਦੇ ਕਈ ਲੋਕ ਕਹਿ ਰਹੇ ਹਨ ਕਿ ਇਹ ਤਾਂ ਨਵਾਂ ਹੈ, ਇਹਨਾਂ ਨੇ ਕੀ ਕਰਨਾ । ਅਸੀਂ ਪੁਰਾਣੇ ਆ ਅਸੀਂ ਬਹੁਤ ਦੁਨੀਆ ਦੇਖੀ ਹੈ ।


ਪਰ ਮੈਂ ਇੱਕ ਗੱਲ ਫਿਰ ਕਹਿੰਦਾ ਇਹ ਦੁਨੀਆਦਾਰੀ ਹੈ । ਇੱਥੇ ਨਵੇਂ ਪੁਰਾਣੇ ਹੁੰਦੇ ਹਨ ਤੇ ਇਹ ਮੇਰੀ ਪਹਿਲੀ ਫ਼ਿਲਮ ਹੈ ਆਖਰੀ ਨਹੀਂ । ਕੋਈ ਦਿੱਕਤ ਨਹੀਂ, ਨਾ ਕਦੇ ਮੁਕਾਬਲੇ ਤੋਂ ਭੱਜੇ ਹਾਂ ਤੇ ਨਾ ਹੀ ਕਦੇ ਭੱਜਾਂਗੇ ਜਿੰਨੀ ਵਾਰ ਰੋਕਣ ਜਾਂ ਦਬਾਉਣ ਦੀ ਕੋਸ਼ਿਸ ਕਰੋਗੇ ਤੁਹਾਡੇ ਤੋਂ ਉਪਰ ਦੀ ਆਵਾਂਗਾ । ਬਾਕੀ ਗੱਲ ਭੱਜਣ ਭਜਾਉਣ ਦੀ ਅੱਜ ਤੋਂ ਬਾਅਦ ਜਿੰਨੀਆਂ ਫ਼ਿਲਮਾਂ ਆਉਣਗੀਆਂ ਇੱਕੋ ਟਾਈਮ ਤੇ ਆਉਣਗੀਆਂ’ ।

0 Comments
0

You may also like