ਸਿੱਧੂ ਮੂਸੇਵਾਲਾ ਨੇ ਸ੍ਰੀ ਦਰਬਾਰ ਸਾਹਿਬ 'ਚ ਟੇਕਿਆ ਮੱਥਾ

Written by  Shaminder   |  November 14th 2019 04:26 PM  |  Updated: November 14th 2019 04:26 PM

ਸਿੱਧੂ ਮੂਸੇਵਾਲਾ ਨੇ ਸ੍ਰੀ ਦਰਬਾਰ ਸਾਹਿਬ 'ਚ ਟੇਕਿਆ ਮੱਥਾ

'ਧੱਕਾ',ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ, ਸਣੇ ਕਈ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇਵਾਲਾ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ ।ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਉਨ੍ਹਾਂ ਦੇ ਹੋਰ ਪਰਿਵਾਰਿਕ ਮੈਂਬਰ ਵੀ ਨਜ਼ਰ ਆਏ । ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਆਪਣੇ ਗੀਤਾਂ ਕਾਰਨ ਉਹ ਕਾਫੀ ਚਰਚਾ 'ਚ ਰਹਿੰਦੇ ਹਨ । ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਨਜ਼ਰ ਆ ਰਹੇ ਨੇ ।

ਉਨ੍ਹਾਂ ਦੀ ਫ਼ਿਲਮ "ਯੈੱਸ ਆਈ ਐੱਮ ਸਟੂਡੈਂਟ" ਦੀ ਸ਼ੂਟਿੰਗ 'ਚ ਰੁਝੇ ਹੋਏ ਹਨ ।

sidhu moosewala in sri darbar sahib sidhu moosewala in sri darbar sahib

ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਧੱਕਾ ਲੀਕ ਹੋ ਗਿਆ ਸੀ ਜਿਸ 'ਚ ਸਿੱਧੂ ਮੂਸੇਵਾਲਾ ਦਾ ਸਾਥ ਅਫਸਾਨਾ ਖ਼ਾਨ ਨੇ ਦਿੱਤਾ ਸੀ ।ਪਰ ਉਹ ਰਿਲੀਜ਼ ਤੋਂ ਪਹਿਲਾਂ ਹੀ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਿਆ ਹੈ ।

sidhu with his father sidhu with his father

ਇਸ ਗੀਤ ਦਾ ਵੀਡੀਓ ਆਉਣਾ ਅਜੇ ਬਾਕੀ ਹੈ ਪਿਛਲੇ ਦਿਨੀਂ ਸਿੱਧੂ ਮੂਸਵਾਲਾ ਨੇ ਇਸ ਗੀਤ ਦਾ ਇੱਕ ਪੋਸਟਰ ਸਾਂਝਾ ਕਰਕੇ ਦੱਸਿਆ ਸੀ ਕਿ ਉਹ ਜਲਦ ਹੀ ਇਸ ਗੀਤ ਦਾ ਵੀਡੀਓ ਜਾਰੀ ਕਰਨ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network