ਗਾਇਕ ਸਿਮਰ ਦੋਰਾਹਾ ਦਾ ਨਵਾਂ ਗੀਤ ‘ਕਪਲ ਗੋਲਸ’ ਹੋਇਆ ਰਿਲੀਜ਼

written by Shaminder | November 09, 2020

ਗਾਇਕ ਸਿਮਰ ਦੋਰਾਹਾ ਦਾ ਨਵਾਂ ਗੀਤ ‘ਕਪਲ ਗੋਲਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਮੁੰਡੇ ਦੇ ਸਾਹਮਣੇ ਬਿਆਨ ਕਰਦੀ ਹੈ ਅਤੇ ਹਰ ਸਮੇਂ ਆਪਣੇ ਪਿਆਰ ‘ਚ ਗੱਭਰੂ ਨੂੰ ਰਿਝਾਈ ਰੱਖਣਾ ਚਾਹੁੰਦੀ ਹੈ । ਇਹ ਮੁਟਿਆਰ ਇਸ ਗੱਭਰੂ ਦੇ ਨਾਲ ਵਿਆਹ ਕਰਵਾਉਣ ਦੇ ਸੁਫ਼ਨੇ ਵੇਖਦੀ ਹੈ ਅਤੇ ਆਪਣੇ ਰਿਸ਼ਤੇ ਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣਾ ਚਾਹੁੰਦੀ ਹੈ । Couple Goal Latest Song ਇਹ ਇੱਕ ਰੋਮਾਂਟਿਕ ਸੌਂਗ ਹੈ । ਜੋ ਕਿ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਸਿਮਰ ਦੋਰਾਹਾ ਨੇ ਇਸ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ ।ਇਸ ਗੀਤ ਦੇ ਬੋਲ ਖੁਦ ਸਿਮਰ ਦੋਰਾਹਾ ਵੱਲੋਂ ਲਿਖੇ ਗਏ ਹਨ । ਜਦੋਂਕਿ ਗੀਤ ਨੂੰ ਮਿਊਜ਼ਿਕ ਬਲੈਕ ਵਾਇਰਸ ਨੇ ਦਿੱਤਾ ਹੈ ਅਤੇ ਸਪੀਡ ਰਿਕਾਰਡ ਦੇ ਲੇਬਲ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ । ਹੋਰ ਪੜ੍ਹੋ : ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣ ਰਹੀ ਹੈ ਪੰਜਾਬ ਦੀ ਧੀ ਸਿਮਰਨ ਚੌਧਰੀ, ਅਮਿਤਾਭ ਬੱਚਨ ਤੋਂ ਲੈ ਕੇ ਸ਼ਤਰੂਘਨ ਸਿਨਹਾ ਨਾਲ ਕਰ ਚੁੱਕੀ ਹੈ ਕੰਮ
Couple Goal Latest Song ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿਮਰ ਦੋਰਾਹਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । simar doraha   ਜਿਸ ‘ਚ ਤੂਫਾਨ, ਸ਼ਰਾਬੀ, ਪਹਿਲਾਂ ਵਾਲੇ ਸਣੇ ਕਈ ਗੀਤ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ।

0 Comments
0

You may also like