ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਯਾਦ

Written by  Shaminder   |  December 22nd 2020 11:47 AM  |  Updated: December 22nd 2020 12:37 PM

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਯਾਦ

ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਉਨ੍ਹਾਂ ਦੀ ਕੁਰਬਾਨੀ ਨੂੂੰ ਹਰ ਕੋਈ ਯਾਦ ਕਰ ਰਿਹਾ ਹੈ ।ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਹੈ । ਦੱਸ ਦਈਏ ਕਿ ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।

chote sahibzade

ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ।

ਹੋਰ ਪੜ੍ਹੋ : ਬਚਪਨ ਵਿੱਚ ਮਾਸਟਰ ਸਲੀਮ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਗਾਇਆ ਗੀਤ ਤੁਹਾਨੂੰ ਵੀ ਕਰ ਦੇਵੇਗਾ ਭਾਵੁਕ …!

chote sahibzade

ਘਰੇਲੂ ਨੌਕਰ, ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।

chote sahibzade

ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਤੇ ਡਰਾਵੇ ਦਿੱਤੇ ਗਏ। ਜਦ ਸਾਹਿਬਜ਼ਾਦੇ ਕਿਸੇ ਲਾਲਚ-ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਨ੍ਹਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿਚ ਚਿਣਵਾ-ਕਤਲ ਕਰਵਾ ਦਿਤਾ। ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761  ਵਿਚ ਵਾਪਰਿਆ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network