ਇਸ ਬਜ਼ੁਰਗ ਢੋਲੀ ਨੇ ਸੁਖਛਿੰਦਰ ਛਿੰਦਾ ਨਾਲ ਢੋਲ ਵਜਾ ਕੇ ਕਰਵਾਈ ਅੱਤ

Written by  Shaminder   |  October 23rd 2019 11:20 AM  |  Updated: October 23rd 2019 11:20 AM

ਇਸ ਬਜ਼ੁਰਗ ਢੋਲੀ ਨੇ ਸੁਖਛਿੰਦਰ ਛਿੰਦਾ ਨਾਲ ਢੋਲ ਵਜਾ ਕੇ ਕਰਵਾਈ ਅੱਤ

ਗਾਇਕ ਸੁਖਛਿੰਦਰ ਛਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਉਸਤਾਦ ਲਾਲ ਸਿੰਘ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਲਾਲ ਸਿੰਘ ਅਤੇ ਸੁਖਛਿੰਦਰ ਛਿੰਦਾ ਢੋਲ ਵਜਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਆਪਣੇ ਉਸਤਾਦ ਅਤੇ ਫ੍ਰੀ ਸਟਾਈਲ ਢੋਲੀ ਲਾਲ ਸਿੰਘ ਭੱਟੀ ਨਾਲ ਬੀਤੇ ਦਿਨ ਉਨ੍ਹਾਂ ਦਾ ਸਟੂਡੀਓ ਸੈਸ਼ਨ ਸੀ'।

ਹੋਰ ਵੇਖੋ:ਸਮਾਜ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਬਲਵੀਰ ਬੋਪਾਰਾਏ ਦਾ ਲਿਖਿਆ ਗੀਤ “ਛੱਤੀ”

https://www.instagram.com/p/B37Y5i4nEIY/?utm_source=ig_web_copy_link

ਇਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਸੁਖਛਿੰਦਰ ਛਿੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B360u4vJU4X/

ਕੁਝ ਦਿਨ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦਾ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network