ਸੁਖਸ਼ਿੰਦਰ ਛਿੰਦਾ ਨੇ ਖਾਲਸਾ ਪੰਥ ਦੀ ਸਾਜਨਾ ਦੀ ਕੁਝ ਇਸ ਅੰਦਾਜ਼ 'ਚ ਦਿੱਤੀ ਵਧਾਈ
ਵਿਸਾਖੀ ਦੇ ਤਿਉਹਾਰ ਦੀ ਦੇਸ਼ ਭਰ 'ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ । ਵਿਸਾਖੀ ਦਾ ਤਿਉਹਾਰ ਜਿੱੱਥੇ ਫ਼ਸਲ ਪੱਕਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ । ਉੱਥੇ ਹੀ ਇਸ ਦਿਨ ਦਾ ਧਾਰਮਿਕ ਮਹੱਤਵ ਵੀ ਹੈ । ਕਿਉਂਕਿ ਇਸੇ ਦਿਨ ਹੀ ਦਸਮ ਪਾਤਸ਼ਾਹ ਗੁਰੁ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸ ਦਿਨ ਤੇ ਗਾਇਕਾਂ ਨੇ ਵੀ ਆਪੋ ਆਪਣੇ ਤਰੀਕੇ ਨਾਲ ਵਧਾਈ ਦਿੱਤੀ ਹੈ ।
ਹੋਰ ਵੇਖੋ :ਸਮਾਜ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਬਲਵੀਰ ਬੋਪਾਰਾਏ ਦਾ ਲਿਖਿਆ ਗੀਤ “ਛੱਤੀ”
https://www.instagram.com/p/BwLnEkQh0Ah/
ਗਾਇਕ ਸੁਖਸ਼ਿੰਦਰ ਛਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕਰਕੇ ਇਸ ਦਿਨ ਦੀਆਂ ਵਧਾਈਆਂ ਸਰੋਤਿਆਂ ਨੂੰ ਦਿੱਤੀਆਂ ਹਨ ।ਉਨ੍ਹਾਂ ਨੇ ਇਸ ਮੌਕੇ ਆਪਣੇ ਧਾਰਮਿਕ ਗੀਤ ਸਾਂਝੇ ਕਰਕੇ ਖਾਲਸੇ ਦੀ ਸਾਜਨਾ ਦੀਆਂ ਵਧਾਈਆਂ ਦਿੱਤੀਆਂ ਹਨ ।
https://www.instagram.com/p/BwJkuwPhxFr/
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ "ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ..ਵਾਹਿਗੁਰੂ ਜੀ ਆਪ ਸਾਰਿਆ ਨੂੰ ਚੱੜਦੀ ਕਲਾ ਵਿੱਚ ਰੱਖਣ ਜੀ "
https://www.instagram.com/p/BwGKH7oBbJW/
ਸੁਖਸ਼ਿੰਦਰ ਛਿੰਦਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।