Advertisment

ਗਾਇਕਾ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਦੇ ਕੰਮਾਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

author-image
By Rupinder Kaler
New Update
ਗਾਇਕਾ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਦੇ ਕੰਮਾਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ
Advertisment
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਖਾਲਸਾ ਏਡ ਦੇ ਸਮਾਜ ਭਲਾਈ ਕੰਮਾਂ ਨਾਲ ਜੁੜੀ ਹੈ । ਜਿਸ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ। ਉਹਨਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਖਾਲਸਾ ਏਡ ਦੇ ਕੰਮਾਂ ਨਾਲ ਜੁੜਨਾ ਤੇ ਇਹਨਾਂ ਕੰਮਾਂ ਦਾ ਹਿੱਸਾ ਬਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਇਸ ਤੋਂ ਵਧੀਆ ਮੇਰੇ ਲਈ ਹੋਰ ਕੁਝ ਨਹੀਂ ਹੋ ਸਕਦਾ । https://www.instagram.com/p/B3Gi_68lv5z/ ਇਹਨਾਂ ਕੰਮਾਂ ਨਾਲ ਲੋਕਾਂ ਦੇ ਚਿਹਰੇ ਤੇ ਮੁਸ਼ਕਾਨ ਲਿਆਉਣਾ ਤੇ ਲੋਕਾਂ ਨੂੰ ਮੁੜ ਉਹਨਾਂ ਦੇ ਪੈਰਾਂ ਤੇ ਖੜੇ ਹੁੰਦੇ ਦੇਖਣਾ ਮੇਰੇ ਲਈ ਸਭ ਤੋਂ ਵਧੀਆ ਗੱਲ ਹੈ । ਮੈਂ ਚਾਹੁੰਦੀ ਹਾਂ ਕਿ ਇਹਨਾਂ ਚੰਗੇ ਕੰਮਾਂ ਨੂੰ ਲੋਕ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੁੱਨਖਤਾ ਦੀ ਸੇਵਾ ਕੀਤੀ ਜਾ ਸਕੇ । https://www.instagram.com/p/B3PXl8hFU5a/ ਪ੍ਰਮਾਤਮਾ ਹਰ ਇੱਕ ਨੂੰ ਅਸ਼ੀਰਵਾਦ ਦੇਵੇ ਤਾਂ ਜੋ ਇਹਨਾਂ ਚੰਗੇ ਕੰਮਾਂ ਨੂੰ ਨੇਪਰੇ ਚਾੜਿਆ ਜਾ ਸਕੇ’ ।ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਖਾਲਸਾ ਏਡ ਪੰਜਾਬ ਦੇ ਹੜ੍ਹ ਪੀੜਤਾਂ ਲਈ ਲਗਾਤਾਰ ਰਾਹਤ ਕਾਰਜ ਚਲਾ ਰਹੀ ਹੈ ਤਾਂ ਜੋ ਹੜ੍ਹ ਦੇ ਝੰਬੇ ਇਹਨਾਂ ਲੋਕਾਂ ਨੂੰ ਉਹਨਾਂ ਦੇ ਮੁੜ ਕਦਮਾਂ ਤੇ ਖੜਾ ਕੀਤਾ ਜਾ ਸਕੇ । ਖਾਲਸਾ ਏਡ ਦੇ ਇਹਨਾਂ ਕੰਮਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਜੁੜੇ ਹੋਏ ਹਨ, ਇਹਨਾਂ ਵਿੱਚੋਂ ਸੁਨੰਦਾ ਸ਼ਰਮਾ ਵੀ ਹੁਣ ਇੱਕ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment