ਆਪਣੇ ਨੰਨ੍ਹੇ ਪ੍ਰਸ਼ੰਸਕਾਂ ਨੂੰ ਕੁਝ ਇਸ ਅੰਦਾਜ਼ ਵਿੱਚ ਮਿਲਦੀ ਹੈ ਸੁਨੰਦਾ ਸ਼ਰਮਾ ਵੀਡੀਓ ਵਾਇਰਲ 

Written by  Shaminder   |  June 17th 2019 05:16 PM  |  Updated: June 17th 2019 05:16 PM

ਆਪਣੇ ਨੰਨ੍ਹੇ ਪ੍ਰਸ਼ੰਸਕਾਂ ਨੂੰ ਕੁਝ ਇਸ ਅੰਦਾਜ਼ ਵਿੱਚ ਮਿਲਦੀ ਹੈ ਸੁਨੰਦਾ ਸ਼ਰਮਾ ਵੀਡੀਓ ਵਾਇਰਲ 

ਸੁਨੰਦਾ ਸ਼ਰਮਾ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ । ਸੁਨੰਦਾ ਸ਼ਰਮਾ  ਦੀ ਵੱਡੀ ਗਿਣਤੀ 'ਚ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਸ ਉਤਾਵਲੇ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਕਿਸੇ ਸਕੂਲ ਦਾ ਹੈ ਇਸ ਦੌਰਾਨ ਸਕੂਲ 'ਚ ਪੜ੍ਹਨ ਵਾਲੇ ਉਨ੍ਹਾਂ ਦੇ ਨਿੱਕੇ-ਨਿੱਕੇ ਫੈਨਸ ਨਾਂ ਸਿਰਫ਼ ਉਨ੍ਹਾਂ ਤੋਂ ਆਟੋਗ੍ਰਾਫ ਲਿਆ ਬਲਕਿ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ ।

ਹੋਰ ਵੇਖੋ :ਇਸ ਤਰ੍ਹਾਂ ਦੇ ਸ਼ੌਂਕ ਵੀ ਰੱਖਦੀ ਹੈ ਸੁਨੰਦਾ ਸ਼ਰਮਾ,ਵੀਡੀਓ ਵਾਇਰਲ

https://www.instagram.com/p/ByroJuqllPy/

ਇੱਕ ਬੱਚੇ ਨੇ ਜਦੋਂ ਉਨ੍ਹਾਂ ਤੋਂ ਆਟੋਗ੍ਰਾਫ ਮੰਗਿਆ ਤਾਂ ਸੁਨੰਦਾ  ਨਾਂ ਸਿਰਫ਼ ਉਸ ਨੂੰ ਪਿਆਰ ਨਾਲ ਮਿਲੇ ਬਲਕਿ ਉਸ ਨੂੰ ਆਟੋਗ੍ਰਾਫ ਵੀ ਦਿੱਤਾ। ਸੁਨੰਦਾ ਨੂੰ ਆਪਣੇ ਦਰਮਿਆਨ ਪਾ ਕੇ ਇਹ ਬੱਚੇ ਵੀ ਕਾਫੀ ਖੁਸ਼ ਨਜ਼ਰ ਆਏ ।ਸੁਨੰਦਾ ਸ਼ਰਮਾ ਨੇ ਸਕੂਲ 'ਚ ਕਾਫੀ ਸਮਾਂ ਬਿਤਾਇਆ ।ਪਰ ਇਹ ਵੀਡੀਓ ਕਿੱਥੋਂ ਦੇ ਸਕੂਲ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਹੈ ਪਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਇਹ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network