ਨੇਹਾ ਕੱਕੜ ਨੇ ਇੰਝ ਵੀਡੀਓ ਸਾਂਝਾ ਕਰਕੇ ਦਿੱਤੇ ਵਿਆਹ ਦੇ ਸੰਕੇਤ, ਇਸ ਗਾਇਕ ਦੀ ਬਣ ਸਕਦੀ ਹੈ ਨੂੰਹ !

written by Shaminder | January 13, 2020

ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਜੀ ਹਾਂ 'ਤੇ ਇਸ ਗੱਲ ਦੇ ਸੰਕੇਤ ਨੇਹਾ ਕੱਕੜ ਨੇ ਵੀ ਖੁਦ ਦਿੱਤੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਜੋ ਕਿ ਇੱਕ ਸ਼ੋਅ ਦਾ ਵੀਡੀਓ ਹੈ,ਇਸੇ ਸ਼ੋਅ ਦੇ ਦੌਰਾਨ ਹੀ ਪਿਛਲੇ ਦਿਨੀਂ ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ।ਨੇਹਾ ਕੱਕੜ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਨੀਹੂਸ ਰਿਸ਼ਤਾ ਵਿੱਦ ਆਦੀ,ਮੇਰੇ ਮੰਮੀ ਪਾਪਾ ਅਤੇ ਦੀਪਾ ਨਰਾਇਣ ਮੇਰਾ ਰਿਸ਼ਤਾ ਕਰਵਾ ਕੇ ਹੀ ਮੰਨਣਗੇ'। https://www.instagram.com/p/B7NkFcVnIUM/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਦਿਤਯ ਨਾਰਾਇਣ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਟੈਗ ਕੀਤਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਖ਼ਬਰਾਂ ਉੱਡੀਆਂ ਸਨ। ਦਰਅਸਲ ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਨੇ ਉਦੋਂ ਤੂਲ ਫੜਿਆ ਜਦੋਂ ਇੱਕ ਸ਼ੋਅ ਦੇ ਹੋਸਟ ਆਦਿਤਯ ਨਾਰਾਇਣ ਦੇ ਪਿਤਾ ਤੇ ਗਾਇਕ ਉਦਿਤ ਨਾਰਾਇਣ ਆਪਣੀ ਪਤਨੀ ਨਾਲ ਪਹੁੰਚੇ ਹੋਏ ਸਨ । https://www.instagram.com/p/B7NgOJNnDFU/ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਿਕ ਇਸੇ ਸ਼ੋਅ ਵਿੱਚ ਉਦਿਤ ਨੇ ਆਪਣੇ ਬੇਟੇ ਨੂੰ ਨੇਹਾ ਦਾ ਨਾਂਅ ਲੈ ਕੇ ਟੀਜ਼ ਕਰਦੇ ਹੋਏ ਦੇਖਿਆ ਗਿਆ ਸੀ ।ਇਸ ਦੌਰਾਨ ਉਦਿਤ ਨੇ ਕਿਹਾ ਸੀ ਕਿ ਉਹ ਇਸ ਸ਼ੋਅ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ, ਜਿਸ ਦੀ ਵਜ੍ਹਾ ਇਹ ਹੈ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਨਾਉਣਾ ਚਾਹੁੰਦੇ ਹਨ ।

0 Comments
0

You may also like