ਬੱਬਲ ਰਾਏ ਤੋਂ ਬਾਅਦ ਯੁਵਰਾਜ ਹੰਸ ਵੀ ਫ਼ਿਲਮ 'ਪਰਿੰਦੇ' 'ਚ ਸਰਦਾਰ ਲੁੱਕ 'ਚ ਆਉਣਗੇ ਨਜ਼ਰ !

written by Rupinder Kaler | July 06, 2019

19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਅਰਦਾਸ ਕਰਾਂ ਵਿੱਚ ਬੱਬਲ ਰਾਏ ਜਿੱਥੇ ਸਰਦਾਰ ਲੁੱਕ ਵਿੱਚ ਨਜ਼ਰ ਆਉਣਗੇ ਉੱਥੇ ਪੰਜਾਬੀ ਫ਼ਿਲਮ 'ਪਰਿੰਦੇ' ਵਿੱਚ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਵੀ ਸਰਦਾਰ ਲੁੱਕ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਯੁਵਰਾਜ ਹੰਸ ਮੁੱਖ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਵਿੱਚ ਯੁਵਰਾਜ ਹੰਸ ਆਪਣੀ ਆਮ ਲੁੱਕ ਨਾਲੋਂ ਬਿਲਕੁਟ ਹਟ ਕੇ ਪੱਗ ਵਿੱਚ ਨਜ਼ਰ ਆਵੇਗਾ। https://www.instagram.com/p/BysefuBFgAE/ ਫ਼ਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਹੀਰੋਇਨ ਯੁਵਰਾਜ ਦੀ ਧਰਮ ਪਤਨੀ ਮਾਨਸੀ ਸ਼ਰਮਾ ਹੈ। ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਦੋਵੇਂ ਕਿਸੇ ਫ਼ਿਲਮ ਵਿੱਚ ਇੱਕਠੇ ਨਜ਼ਰ ਆਉਂਣਗੇ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਡਾਇਰੈਕਟ ਕਰ ਰਹੇ ਹਨ।

yuvraj-hans yuvraj-hans
ਯੁਵਰਾਜ ਹੰਸ ਤੇ ਮਾਨਸੀ ਤੋਂ ਇਲਾਵਾ ਗਾਇਕ ਤੇ ਅਦਾਕਾਰ ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ, ਵਿਜੇ ਟੰਡਨ, ਤਰਸੇਮ, ਅਮਨ ਕੌਤਿਸ਼ ਅਤੇ ਮਲਕੀਤ ਰੌਣੀ ਸਮੇਤ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਤੇ ਨਜ਼ਰ ਪਾਈ ਜਾਵੇ ਤਾਂ ਫ਼ਿਲਮ ਕਹਾਣੀ ਕਾਲਜ਼ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਰਦ ਗਿਰਦ ਘੁੰਮਦੀ ਹੈ । ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤ ਕਾਲਜ਼ਾਂ ਤੇ ਯੂਨੀਵਰਸਿਟੀਆਂ ਤੇ ਹਾਵੀ ਹੁੰਦੀ ਜਾ ਰਹੀ ਹੈ ।
yuvraj-hans yuvraj-hans

0 Comments
0

You may also like