ਗਾਇਕ ਹਰਭਜਨ ਮਾਨ ਤੇ ਸੁਖਸ਼ਿਦਰ ਸ਼ਿੰਦਾ ਨੇ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਦੀ ਦਿੱਤੀ ਵਧਾਈ

written by Rupinder Kaler | February 27, 2021

ਗਾਇਕ ਹਰਭਜਨ ਮਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ ਵੱਡੀ ਖੁਸ਼ੀ ਸ਼ੇਅਰ ਕਰਦੇ ਹਨ । ਇਸ ਸਭ ਦੇ ਚਲਦੇ ਹਰਭਜਨ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਵਧਾਈ ਦਿੱਤੀ ਹੈ ।

Image from harbhajan mann's instagram
ਹੋਰ ਪੜ੍ਹੋ : ਜਸਬੀਰ ਜੱਸੀ ਨੇ ਹਰਭਜਨ ਮਾਨ, ਬੱਬੂ ਮਾਨ ਅਤੇ ਭਾਈ ਹਰਜਿੰਦਰ ਸਿੰਘ ਜੀ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ ਉਹਨਾਂ ਨੇ ਭਗਤ ਰਵੀਦਾਸ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ ‘ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ! ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ!! "Raag Gauri Bhagat Ravidas"’ ’ ਹਰਭਜਨ ਮਾਨ ਵਾਂਗ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁਖਸ਼ਿਦਰ ਸ਼ਿੰਦਾ ਨੇ ਵੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ ।

0 Comments
0

You may also like