ਮਹਿਲਾ ਓਲੰਪਿਕ ਸ਼ੂਟਰ ਅਵਨੀਤ ਕੌਰ ਸਿੱਧੂ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਨਸੀਹਤ …!

Written by  Rupinder Kaler   |  July 20th 2020 03:30 PM  |  Updated: July 20th 2020 03:30 PM

ਮਹਿਲਾ ਓਲੰਪਿਕ ਸ਼ੂਟਰ ਅਵਨੀਤ ਕੌਰ ਸਿੱਧੂ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਨਸੀਹਤ …!

ਮਹਿਲਾ ਓਲੰਪਿਕ ਸ਼ੂਟਰ ਅਵਨੀਤ ਕੌਰ ਸਿੱਧੂ ਦੀ ਏਨੀਂ ਦਿਨੀਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਉਹਨਾਂ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਗਾਇਕ ਸਿੱਧੂ ਮੂਸੇਵਾਲੇ ਨੂੰ ਨਸੀਹਤ ਦਿੱਤੀ ਹੈ। ਅਵਨੀਤ ਕੌਰ ਸਿੱਧੂ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਸਿੱਧੂ ਮੱਸੇਵਾਲੇ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ।

ਇਸ ਗੀਤ ਵਿੱਚ ਉਹ ਆਪਣੇ ਆਪ ਨੂੰ ਸੰਜੇ ਦੱਤ ਨਾਲ ਜੋੜ ਰਿਹਾ ਹੈ।ਉਹ ਆਪਣੇ ਉਪਰ ਕੇਸ ਨੂੰ ਬਹੁਤ ਮਾਣ ਵਾਲੀ ਗੱਲ ਸਮਝ ਰਿਹਾ ਹੈ। ਅਵਨੀਤ ਨੇ ਕਿਹਾ, " ਮੈਨੂੰ ਉਸ ਗਾਣੇ ਦੇ ਬੋਲ ਚੰਗੇ ਨਹੀਂ ਲੱਗੇ ਕਿਉਂਕਿ ਪੰਜਾਬ ਵਿੱਚ ਸਿਰਫ ਹਥਿਆਰ ਹੀ ਨਹੀਂ ਹਨ।

ਪੰਜਾਬ ਦਾ ਬਹੁਤ ਅਮੀਰ ਵਿਰਸਾ ਹੈ।ਇਸ ਵਿਰਸੇ ਨੂੰ ਪਰਮੋਟ ਕਰ ਸਕਦੇ ਹਾਂ।ਪੰਜਾਬ ਕੋਲ ਬਹੁਤ ਸਾਰੇ ਅਜਿਹੇ ਹੀਰੋ ਹਨ ਜਿਵੇਂ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਉਨ੍ਹਾਂ ਬਾਰੇ ਵੀ ਜ਼ਿਕਰ ਕੀਤਾ ਜਾ ਸਕਦਾ ਹੈ। "


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network