ਗਾਇਕ ਸਿੰਗਾ ਮਾਰਣਗੇ ‘ਉੱਚੀਆਂ ਉਡਾਰੀਆਂ’ ਅਦਾਕਾਰਾ ਨਵਨੀਤ ਕੌਰ ਢਿੱਲੋਂ ਦੇ ਨਾਲ, ਸਾਹਮਣੇ ਆਇਆ ਨਵੀਂ ਫ਼ਿਲਮ ਦਾ ਪੋਸਟਰ

written by Lajwinder kaur | December 08, 2021

ਗਾਇਕ ਸਿੰਗਾ Singga ਜੋ ਕਿ ਆਪਣੀ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ (KADE HAAN KADE NAA) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਫ਼ਿਲਮ ‘ਕਦੇ ਹਾਂ ਕਦੇ ਨਾ’ ਨੂੰ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੀ ਗਈ ਹੈ। ਸਿਨੇਮਾ ਘਰਾਂ ‘ਚ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸਿੰਗਾ ਨੇ ਆਪਣੀ ਇੱਕ ਹੋਰ ਫ਼ਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ ਉਹ 'ਉੱਚੀਆਂ ਉਡਾਰੀਆਂ'Uchiyaan Udaariyan ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ। ਇਸ ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਪੈਰਿਸ ਦੀ ਗੋਰੀ ਮੈਮ ਦਾ ਦਿਲ ਆਇਆ ਹਿੰਦੁਸਤਾਨੀ ਮੁੰਡੇ ‘ਤੇ, ਵਿਦੇਸ਼ ਤੋਂ ਆਈ ਲਾੜੀ ਨੇ ਸੱਤ ਸਮੁੰਦਰ ਪਾਰ ਕਰਕੇ ਬੇਗੂਸਰਾਏ ‘ਚ ਲਏ ਸੱਤ ਫੇਰੇ

kade haan kade naa

'ਉੱਚੀਆਂ ਉਡਾਰੀਆਂ' ਫ਼ਿਲਮ ‘ਚ ਉਹ ਅਦਾਕਾਰਾ ਨਵਨੀਤ ਕੌਰ ਢਿੱਲੋਂ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਸਿੰਗਾ ਨੇ ਦੱਸਿਆ ਹੈ ਕਿ ਉਹ ਫ਼ਿਲਮ ਦੋ ਪਰਿਵਾਰਾਂ ਦੀ ਕਹਾਣੀ ਹੋਵੇਗੀ, ਜਿਸ ‘ਚ ਪਿਆਰ ਅਤੇ ਪਰਿਵਾਰਾਂ ਦੀ ਨੋਕ-ਝੋਕ ਦੇਖਣ ਨੂੰ ਮਿਲੇਗੀ। ਗੀਤ ‘ਚ ਰੋਬਦਾਰ ਲੁੱਕ ਦਿਖਾਉਣ ਵਾਲੇ ਸਿੰਗਾ ਇਸ ਫ਼ਿਲਮ ਚ ਚੁਲਬੁਲਾ ਸੁਭਾਅ ਵਾਲੇ ਕਿਰਦਾਰ ਚ ਨਜ਼ਰ ਆਉਣਗੇ। ਫ਼ਿਲਮ 'ਸੁਖਜਿੰਦਰ ਸਿੰਘ ਬੱਬਲ' ਦੁਆਰਾ ਲਿਖੀ ਗਈ ਹੈ, ਵੀਰੇਂਦਰ ਭੱਲਾ' ਦੁਆਰਾ ਨਿਰਮਿਤ ਹੈ ਅਤੇ ਸਹਾਇਕ ਨਿਰਦੇਸ਼ਕ 'ਮੁਹੰਮਦ ਦਿਲਸ਼ਾਦ' ਦੇ ਨਾਲ 'ਇਮਰਾਨ ਸ਼ੇਖ' ਦੁਆਰਾ ਫ਼ਿਲਮ ਨਿਰਦੇਸ਼ਤ ਕੀਤੀ ਜਾਵੇਗੀ।

singga shared poster of uchiyaan udaariyan poster

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਹੁਣ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਵੀ ਐਕਟਿਵ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮਾਂ ਨੇ ਜਿਸ ਦੀ ਜਾਣਕਾਰੀ ਉਹ ਬਹੁਤ ਜਲਦ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਣਗੇ।

 

 

You may also like