ਸਿੰਗਾ ਆਪਣੇ ਨਵੇਂ ਗੀਤ ‘ਰੋਬਿਨ ਹੁੱਡ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ

written by Lajwinder kaur | December 17, 2019

ਪੰਜਾਬੀ ਇੰਡਸਟਰੀ ਦੇ ਡੈਸ਼ਿੰਗ ਤੇ ਹੈਂਡਸਮ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਰੋਬਿਨ ਹੁੱਡ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਇਹ ਗੀਤ ਵੀ ਚੱਕਵੀਂ ਬੀਟ ਵਾਲਾ ਹੈ ਜਿਸ ਨੂੰ ਸਿੰਗਾ ਨੇ ਬਾਕਮਾਲ ਗਾਇਆ ਹੈ। ਹੋਰ ਵੇਖੋ:‘ਸੌਦਾ ਖਰਾ ਖਰਾ’ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੁਖਬੀਰ ਦੀ ਜੁਗਲਬੰਦੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਕਸ਼ੇ ਦਾ ਨਾਗਿਨ ਡਾਂਸ ਤੇ ਦਿਲਜੀਤ ਦਾ ਭੰਗੜਾ, ਦੇਖੋ ਵੀਡੀਓ ‘ਰੋਬਿਨ ਹੁੱਡ’ ਗੀਤ ਦੇ ਬੋਲ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਨੇ ਵੈਸਟਨ ਪੇਂਡੂ ਨੇ। ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰ ਤੇ ਬਦਨਾਮ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਸਿੰਗਾ ਨੇ ਕੀਤੀ ਹੈ ਤੇ ਉਹ ਪੁਲਿਸ ਵਾਲੇ ਦੇ ਰੋਲ ‘ਚ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਲੋਹਾ ਮਨਵਾਉਂਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਨੇ। ਜਿਸ ‘ਚ ਇੱਕ ਤਾਂ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ‘ਜੋਰਾ-ਦੂਜਾ ਅਧਿਆਇ -2’ ਤੇ ਦੂਜੀ ਪੰਜਾਬੀ ਫ਼ਿਲਮ ‘ਧਾਰਾ 420/302’ ‘ਚ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਉਤਾਵਲੇ ਨੇ ਆਪਣੇ ਪਸੰਦੀਦਾ ਗਾਇਕ ਨੂੰ ਵੱਡੇ ਪਰਦੇ ਉੱਤੇ ਦੇਖਣ ਲਈ। ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

0 Comments
0

You may also like