Advertisment

ਹੁਣ ਗਾਇਕ ਸਿੰਗਾ ਦੀ ਵੀ ਹੋਈ ਪੰਜਾਬੀ ਫ਼ਿਲਮਾਂ 'ਚ ਐਂਟਰੀ  

author-image
By Rupinder Kaler
New Update
ਹੁਣ ਗਾਇਕ ਸਿੰਗਾ ਦੀ ਵੀ ਹੋਈ ਪੰਜਾਬੀ ਫ਼ਿਲਮਾਂ 'ਚ ਐਂਟਰੀ  
Advertisment
ਪੰਜਾਬੀ ਗਾਇਕ ਸਿੰਗਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆਵੇਗਾ । ਸਿੰਗਾ ਛੇਤੀ ਹੀ ਇੱਕ ਪੰਜਾਬੀ ਫ਼ਿਲਮ ਵਿੱਚ ਡੈਬਿਊ ਕਰਨ ਜਾ ਰਿਹਾ ਹੈ । ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਗਾਣਿਆਂ ਦੇ ਨਾਲ-ਨਾਲ ਫ਼ਿਲਮਾਂ ਵੀ ਕਰ ਰਹੇ ਹਨ । ਇਸ ਦੌੜ੍ਹ ਵਿੱਚ ਹੁਣ ਸਿੰਗਾ ਵੀ ਸ਼ਾਮਿਲ ਹੋ ਗਏ ਹਨ । https://www.instagram.com/p/BzKFIuMnGrC/ ਖ਼ਬਰਾਂ ਦੀ ਮੰਨੀਏ ਤਾਂ ਸਿੰਗਾ ਦੀਪ  ਦੀ ਫ਼ਿਲਮ 'ਜੋਰਾ ਦ ਸੈਕੇਂਡ ਚੈਪਟਰ' ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਦੇ ਹੋਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜਪਜੀ ਖਹਿਰਾ, ਗੱਗੂ ਗਿੱਲ, ਮਾਹੀ ਗਿੱਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਕਲਾਕਾਰ ਨਜ਼ਰ ਆਉਣਗੇ । https://www.instagram.com/p/BzChOW0nmxq/ ਸਿੰਗਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਬਦਨਾਮ, ਜੱਟ ਦੀ ਕਲਿੱਪ, ਯੂਥ, ਬ੍ਰਦਰਹੁੱਡ ਵਰਗੇ ਹੋਰ ਕਈ ਹਿੱਟ ਗਾਣੇ ਉਹਨਾਂ ਨੇ ਦਿੱਤੇ ਹਨ ।  ਇਹਨਾਂ ਗਾਣਿਆਂ ਕਰਕੇ ਸਿੰਗਾ ਹਰ ਇੱਕ ਦੀ ਪਸੰਦ ਬਣਿਆ ਹੋਇਆ ਹੈ । https://www.instagram.com/p/By97RvjnPpr/ ਹੁਣ ਇਹ ਦੇਖਣਾ ਹੋਵੇਗਾ ਕਿ ਗਾਇਕੀ ਦੇ ਖੇਤਰ ਵਿੱਚ ਸਿੰਗਾ ਜਿਸ ਤਰ੍ਹਾਂ ਆਪਣਾ ਨਾਂਅ ਚਮਕਾਉਣ ਵਿੱਚ ਕਾਮਯਾਬ ਹੋਏ ਹਨ, ਉਸੇ ਤਰ੍ਹਾਂ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਨਾਂਅ ਚਮਕਾ ਸਕਣਗੇ ਜਾਂ ਨਹੀਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment