ਗੀਤਕਾਰ ਤੇ ਗਾਇਕ ਸਿੰਗਾ ਰੱਖਣ ਜਾ ਰਹੇ ਨੇ ਅਦਾਕਾਰੀ ‘ਚ ਕਦਮ ਜਾਣੋ ਕਿਸ ਫ਼ਿਲਮ ‘ਚ ਆਉਣਗੇ ਨਜ਼ਰ

Written by  Lajwinder kaur   |  May 19th 2019 01:23 PM  |  Updated: May 19th 2019 01:23 PM

ਗੀਤਕਾਰ ਤੇ ਗਾਇਕ ਸਿੰਗਾ ਰੱਖਣ ਜਾ ਰਹੇ ਨੇ ਅਦਾਕਾਰੀ ‘ਚ ਕਦਮ ਜਾਣੋ ਕਿਸ ਫ਼ਿਲਮ ‘ਚ ਆਉਣਗੇ ਨਜ਼ਰ

ਗੀਤਕਾਰ ਤੇ ਗਾਇਕ ਸਿੰਗਾ ਰੱਖਣ ਜਾ ਰਹੇ ਨੇ ਅਦਾਕਾਰੀ ‘ਚ ਕਦਮ ਜਾਣੋ ਕਿਸ ਫ਼ਿਲਮ ‘ਚ ਆਉਣਗੇ ਨਜ਼ਰ: ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਸਿੰਗਾ ਜਿਨ੍ਹਾਂ ਨੇ ਆਪਣੀ ਕਲਮ ਤੇ ਗਾਇਕੀ ਦੇ ਨਾਲ ਪੂਰੀ ਧੱਕ ਪਾਈ ਹੋਈ ਹੈ। ਉਨ੍ਹਾਂ ਦੇ ਗੀਤ ਜ਼ਿਆਦਾਤਰ ਚੱਕਵੇ ਬੀਟ ਵਾਲੇ ਹੀ ਹੁੰਦੇ ਹਨ।

View this post on Instagram

 

BLACKIA ?? 3rdMay

A post shared by SINGGA (@singga_official) on

ਹੋਰ ਵੇਖੋ:ਕਮਲ ਹੀਰ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਪਿਆਰ ‘ਚ ਪਏ ਵਿਛੋੜੇ ਨੂੰ, ਵੇਖੋ ਵੀਡੀਓ

ਜੀ ਹਾਂ ਹਾਲ ਹੀ ‘ਚ ਸਿੰਗਾ ਦਾ ਨਵਾਂ ਗੀਤ ਪੰਜਾਬੀ ਫ਼ਿਲਮ ਬਲੈਕੀਆ ‘ਚ ਸੁਣਨ ਨੂੰ ਮਿਲਿਆ ਸੀ। ਪੰਜਾਬੀ ਗਾਇਕ ਸਿੰਗਾ ਵੱਲੋਂ Blackia Meets Singga ਗਾਣਾ ਗਾਇਆ ਸੀ ਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਿੰਗਾ ਨੇ ਛੋਟੀ ਉਮਰ ‘ਚ ਹੀ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਹਾਸਿਲ ਕੀਤਾ ਹੈ। ਉਨ੍ਹਾਂ ਦੀ ਕਾਮਯਾਬੀ ‘ਚ ਹੋਰ ਵਾਧਾ ਹੋਣ ਜਾ ਰਿਹਾ ਹੈ। ਖ਼ਬਰਾਂ ਦੇ ਮੁਤਾਬਿਕ ਉਹ ਬਹੁਤ ਜਲਦ ‘ਜੋਰਾ-ਦੂਜਾ ਅਧਿਆਇ ’ ਫ਼ਿਲਮ ‘ਚ ਨਜ਼ਰ ਆਉਣਗੇ। ਜੀ ਹਾਂ ਉਹ ਆਪਣੇ ਅਦਾਕਾਰੀ ਦੇ ਸਫ਼ਰ ਦਾ ਆਗਾਜ਼ ‘ਜੋਰਾ-ਦੂਜਾ ਅਧਿਆਇ’ ਤੋਂ ਕਰਨ ਜਾ ਰਹੇ ਹਨ। ਉਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਫ਼ਿਲਮ ਜੋਰਾ-ਦੂਜਾ ਅਧਿਆਇ ਦੇ ਸ਼ੂਟਿੰਗ ਸੈੱਟ ਤੋਂ ਨੇ। ਜਿਸ ‘ਚ ਉਹ ਗੁੱਗੂ ਗਿੱਲ ਦੇ ਨਾਲ ਨਜ਼ਰ ਆ ਰਹੇ ਹਨ।Singga is starting his film career with 'Jora The Second Chapter'

ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਦੀਪ ਸਿੱਧੂ ਇੱਕ ਵਾਰ ਫਿਰ ਤੋਂ ਐਕਸ਼ਨ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਜਪਜੀ ਖਹਿਰਾ ਤੇ ਮਾਹੀ ਗਿੱਲ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੀਆਂ। ਮਾਹੀ ਗਿੱਲ ਜੋ ਕਿ ਫ਼ਿਲਮ ‘ਚ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹਨਾਂ ਸਭ ਤੋਂ ਇਲਾਵਾ ਫ਼ਿਲਮ ‘ਚ ਹੌਬੀ ਧਾਲੀਵਾਲ, ਸਿੰਗਾ, ਗੁੱਗੂ ਗਿੱਲ, ਯਾਦ ਗਰੇਵਾਲ, ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਚਿਹਰੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਬਣਾਇਆ ਜਾ ਰਿਹਾ ਹੈ। ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ। ਦੀਪ ਸਿੱਧੂ ਦੀ ਫ਼ਿਲਮ ਜੋਰਾ-ਦੂਜਾ ਅਧਿਆਇ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network