ਸਿੰਗਾ ਦਾ ਨਵਾਂ ਗੀਤ ‘RAJA RANI’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ‘ਰਾਜਾ-ਰਾਣੀ’ ਦੀ ਕਹਾਣੀ

written by Lajwinder kaur | August 12, 2021

ਜੱਟ ਦੀ ਕਲਿੱਪ ਵਰਗੇ ਚੱਕਵੀਂ ਬੀਟ ਵਾਲੇ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇਸ ਵਾਰ ਕੋਈ ਮਾਰਧਾੜ ਵਾਲਾ ਨਹੀਂ ਸਗੋਂ ਰੋਮਾਂਟਿਕ ਗੀਤ ਦੇ ਨਾਲ ਉਹ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਉਹ ‘ਰਾਜਾ ਰਾਣੀ’ (RAJA RANI) ਟਾਈਟਲ ਹੇਠ ਪਿਆਰਾ ਜਿਹਾ ਗੀਤ ਲੈ ਕੇ ਆਏ ਨੇ।

inside image of singga Image Source: youtube

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

ਹੋਰ ਪੜ੍ਹੋ : ਆਪਣੇ ਚਾਚੇ ਗੁਰਸੇਵਕ ਮਾਨ ਦੇ ਨਾਲ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਗਾਉਂਦੇ ਨਜ਼ਰ ਆਏ ਅਵਕਾਸ਼ ਮਾਨ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਚਾਚੇ-ਭਤੀਜੇ ਦੀ ਇਹ ਜੁਗਲਬੰਦੀ, ਦੇਖੋ ਵੀਡੀਓ

singer singga and mehar chowdhary Image Source:youtube

ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਪੱਖ ਤੋਂ ਗਾਇਆ ਹੈ। ਇਸ ਗੀਤ ਦੇ ਬੋਲ ਖੁਦ ਸਿੰਗਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ Kil Banda ਨੇ ਦਿੱਤਾ ਹੈ। ਜੇ ਗੱਲ ਕਰੀਏ ਇਸ ਮਿਊਜ਼ਿਕ ਵੀਡੀਓ ਦੀ ਤਾਂ ਸਟੋਰੀ ਲਾਈਨ ਬਹੁਤ ਦਿਲਚਸਪ ਹੈ । ਜੋ ਕਿ ਦਰਸ਼ਕਾਂ ਨੂੰ ਸਕਰੀਨ ਦੇ ਨਾਲ ਬੰਨ ਕੇ ਰੱਖਦੀ ਹੈ। Tru Bandeਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸਿੰਗਾ ਤੇ ਫੀਮੇਲ ਮਾਡਲ  ਮੇਹਰ ਚੌਧਰੀ। ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ ਜਿਸ ਕਰਕੇ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

first time singga shared his father image and wished happy birthday to him Image Source: Instagram

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕੁਝ ਹੀ ਸਾਲਾਂ ‘ਚ ਪੰਜਾਬੀ ਮਿਊਜ਼ਿਕ ਜਗਤ ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਉਹ ਕਈ ਸੁਪਰ ਹਿੱਟ ਗੀਤ ਜਿਵੇਂ ਜੱਟ ਦੀ ਕਲਿਪ, ਫੋਟੋ, ਦਿਲ ਮੁਟਿਆਰ ਦਾ, ਜ਼ਹਿਰ ਸਣੇ ਕਈ ਗੀਤ ਹਨ। ਇਸ ਤੋਂ ਇਲਾਵਾ ਸਿੰਗਾ ਦੇ ਲਿਖੇ ਗੀਤ ਵੀ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਹੌਲੀ-ਹੌਲੀ ਆਪਣੇ ਕਦਮ ਜਮਾ ਰਹੇ ਨੇ।  ਉਹ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ।

0 Comments
0

You may also like