ਸਿੰਗਾ ਦਾ ਨਵਾਂ ਗਾਣਾ ‘ਐਸ.ਐੱਚ.ਓ.’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ …!

Written by  Rupinder Kaler   |  July 21st 2020 10:36 AM  |  Updated: July 21st 2020 10:36 AM

ਸਿੰਗਾ ਦਾ ਨਵਾਂ ਗਾਣਾ ‘ਐਸ.ਐੱਚ.ਓ.’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ …!

‘ਬਾਪੂ ਨਾਲ ਪਿਆਰ’ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਸਿੰਗਾ ਇੱਕ ਹੋਰ ਹਿੱਟ ਗੀਤ ਰਿਲੀਜ਼ ਹੋ ਗਿਆ ਹੈ । ‘ਐਸ.ਐੱਚ.ਓ.’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਸਿੰਗਾ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਅਦਾਕਾਰ ਬੀ.ਐੱਨ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ । ਗੀਤ ਦੇ ਬੋਲ ਸਿੰਗਾ ਨੇ ਖੁਦ ਹੀ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਤਿਆਰ ਕੀਤੀ ਹੈ ।

https://www.instagram.com/p/CCIaP_zHdKH/

ਫੀਮੇਲ ਆਰਟਿਸਟ ਦੇ ਤੌਰ ਤੇ ਨੂਰ ਕੌਰ ਨੂੰ ਲਿਆ ਗਿਆ ਹੈ । ਸਿੰਗਾ ਆਪਣੇ ਇਸ ਗਾਣੇ ਵਿੱਚ ਦਬੰਗ ਲੁੱਕ ਵਿੱਚ ਨਜ਼ਰ ਆ ਰਹੇ ਹਨ । ਸਿੰਗਾ ਦੇ ਪ੍ਰਸ਼ੰਸਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਸਿੰਗਾ ਦਾ ਅੰਦਾਜ਼ ਸਭ ਤੋਂ ਵੱਖਰਾ ਹੈ ਅਤੇ ਉਹ ਆਪਣੀ ਵੱਖਰੀ ਤਰ੍ਹਾਂ ਦੀ ਗਾਇਕੀ ਲਈ ਜਾਣੇ ਜਾਂਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network