Advertisment

ਸਿੰਗਾ ਨੇ ਆਪਣੇ ਨਵੇਂ ਗਾਣੇ ‘ਮੰਡੀਰ’ ਦਾ ਕੀਤਾ ਐਲਾਨ, ਸਾਹਮਣੇ ਆਇਆ ਪੋਸਟਰ

author-image
By Lajwinder kaur
New Update
ਸਿੰਗਾ ਨੇ ਆਪਣੇ ਨਵੇਂ ਗਾਣੇ ‘ਮੰਡੀਰ’ ਦਾ ਕੀਤਾ ਐਲਾਨ, ਸਾਹਮਣੇ ਆਇਆ ਪੋਸਟਰ
Advertisment
ਪੰਜਾਬੀ ਗਾਇਕ ਸਿੰਗਾ ਨੇ ਆਪਣੇ ਨਵੇਂ ਗਾਣੇ ‘ਮੰਡੀਰ’ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਸਿੰਗਾ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਇਆ ਕੈਪਸ਼ਨ ‘ਚ ਲਿਖਿਆ ਹੈ, ‘ਮੰਡੀਰ ਬਹੁਤ ਜਲਦ ਆ ਰਿਹਾ ਹੈ’
 
View this post on Instagram
 

MUNDEER DROPPING SOON? ON MY OFFICIAL YOUTUBE CHANNEL SINGGA MUSIC @singga_official @ardeepofficial

A post shared by SINGGA (@singga_official) on

Advertisment
ਹੋਰ ਵੇਖੋ:ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਪਹਿਲੀ ਝਲਕ ਆਈ ਸਾਹਮਣੇ ਦੱਸ ਦਈਏ ਇਹ ਗਾਣਾ ਉਨ੍ਹਾਂ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਸਿੰਗਾ ਮਿਊਜ਼ਿਕ ਉੱਤੇ ਰਿਲੀਜ਼ ਕੀਤਾ ਜਾਵੇਗਾ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ। ਸਿੰਗਾ ਦੇ ਜ਼ਿਆਦਾ ਗੀਤ ਚੱਕਵੀਂ ਬੀਟ ਵਾਲੇ ਹੀ ਹੁੰਦੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਪੰਜਾਬੀ ਫ਼ਿਲਮ ‘ਬਲੈਕੀਆ’ ‘ਚ ਵੀ ਸੁਣਨ ਨੂੰ ਮਿਲਿਆ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ ਜੱਟ ਦੀ ਕਲਿੱਪ, ਡੂ ਓਰ ਡਾਈ, ਵਨ ਮੈਨ ਬਲੈਕੀਆ ਮੀਟਸ ਸਿੰਗਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਉਹ ਆਪਣੇ ਰੋਮਾਂਟਿਕ ਗੀਤ ‘ਫੋਟੋ’ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੇ ਹਨ। ‘ਮੰਡੀਰ’ ਗੀਤ ਦਾ ਮਿਊਜ਼ਿਕ ਏ.ਆਰ ਦੀਪ ਵੱਲੋਂ ਦਿੱਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਪੋਸਟਰ ਦੀ ਤਾਂ ਉਸ ‘ਚ ਉਨ੍ਹਾਂ ਦੀ ਰੋਅਬ ਵਾਲੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment