ਸਿੰਗਾ ਨੇ ਸਾਂਝੇ ਕੀਤੇ ਆਪਣੇ ਆਉਣ ਵਾਲੇ ਗੀਤ ‘ਫੋਟੋ’ ਦੇ ਕੁਝ ਬੋਲ, ਦੇਖੋ ਵੀਡੀਓ

Written by  Lajwinder kaur   |  May 26th 2019 12:41 PM  |  Updated: May 26th 2019 12:41 PM

ਸਿੰਗਾ ਨੇ ਸਾਂਝੇ ਕੀਤੇ ਆਪਣੇ ਆਉਣ ਵਾਲੇ ਗੀਤ ‘ਫੋਟੋ’ ਦੇ ਕੁਝ ਬੋਲ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਹੈਂਡਸਮ ਤੇ ਨਾਮੀ ਗਾਇਕ ਸਿੰਗਾ ਜੋ ਕਿ ਆਪਣਾ ਨਵਾਂ ਸਿੰਗਲ ਟਰੈਕ ਫੋਟੋ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਸ਼ੋਸਲ ਮੀਡੀਆ ਉੱਤੇ ਇੱਕ ਪ੍ਰਮੋਸ਼ਨਲ ਕਲਿੱਪ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਆਉਣ ਵਾਲੇ ਨਵੇਂ ਗੀਤ ਫੋਟੋ ਦੇ ਕੁਝ ਬੋਲ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਇਸ ਗੀਤ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਪ੍ਰਸ਼ੰਸਕਾਂ ਵੱਲੋਂ ਸਿੰਗਾ ਦੇ ਇਸ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ। ਇਸ ਤੋਂ ਪਹਿਲਾਂ ਸਿੰਗਾ ਨੇ ਗੀਤ ਦਾ ਪੋਸਟਰ ਵੀ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।

View this post on Instagram

 

PHOTO SONG Promotional Clip 29 may nu pyar wala Song

A post shared by SINGGA (@singga_official) on

ਹੋਰ ਵੇਖੋ:ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਫਰਸਟ ਲੁੱਕ ਆਇਆ ਸਾਹਮਣੇ

ਹਾਲ ਹੀ ਸਿੰਗਾ ਨੇ ਆਪਣੀ ਆਵਾਜ਼ ‘ਚ ਦੇਵ ਖਰੌੜ ਦੀ ਫ਼ਿਲਮ ਬਲੈਕੀਆ ‘ਚ ਵੀ ਗੀਤ ਗਾਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ। ਉਹ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਦੇ ਜ਼ਿਆਦਤਰ ਗੀਤ ਚੱਕਵੀਂ ਬੀਟ ਵਾਲੇ ਹੁੰਦੇ ਹਨ। ਪਰ ਇਸ ਵਾਰ ਉਹ ਰੋਮਾਂਟਿਕ ਗੀਤ ਫੋਟੋ ਲੈ ਕੇ ਆ ਰਹੇ ਨੇ। ਇਸ ਗੀਤ ਦੇ ਬੋਲ ਖ਼ੁਦ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ  ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਸਿੰਗਾ ਦਾ ਨਵਾਂ ਗੀਤ ਫੋਟੋ 29 ਮਈ ਨੂੰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਜਾਵੇਗਾ। ਇਸ ਤੋਂ ਇਲਾਵਾ ਸਿੰਗਾ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਹ ਅਦਾਕਾਰੀ ਦੇ ਸਫ਼ਰ ਦਾ ਆਗਾਜ਼ ‘ਜੋਰਾ-ਦੂਜਾ ਅਧਿਆਇ’ ਤੋਂ ਕਰਨ ਜਾ ਰਹੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network