ਗਾਇਕ ਸਿੰਗਾ ਨੇ ਇਸ ਵਜ੍ਹਾ ਕਰਕੇ ‘ਜੋਰਾ, ਦਾ ਸੈਕਿੰਡ ਚੈਪਟਰ’ ਰਾਹੀਂ, ਆਪਣੇ ਫ਼ਿਲਮੀ ਸਫ਼ਰ ਦੀ ਕੀਤੀ ਸ਼ੁਰੂਆਤ

Written by  Rupinder Kaler   |  March 06th 2020 01:21 PM  |  Updated: March 06th 2020 01:21 PM

ਗਾਇਕ ਸਿੰਗਾ ਨੇ ਇਸ ਵਜ੍ਹਾ ਕਰਕੇ ‘ਜੋਰਾ, ਦਾ ਸੈਕਿੰਡ ਚੈਪਟਰ’ ਰਾਹੀਂ, ਆਪਣੇ ਫ਼ਿਲਮੀ ਸਫ਼ਰ ਦੀ ਕੀਤੀ ਸ਼ੁਰੂਆਤ

‘ਜੋਰਾ, ਦਾ ਸੈਕਿੰਡ ਚੈਪਟਰ’ ਫ਼ਿਲਮ ਨੇ ਸਿਨੇਮਾ ਘਰਾਂ ਵਿੱਚ ਦਸਤਕ ਦੇ ਦਿੱਤੀ ਹੈ । ਇਸ ਫ਼ਿਲਮ ਵਿੱਚ ਜਿੱਥੇ ਕਈ ਵੱਡੇ ਅਦਾਕਾਰ ਦਿਖਾਈ ਦਿੱਤੇ ਹਨ ਉੱਥੇ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਆਏ ਸਿੰਗਾ ਦੇ ਕੰਮ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ ।ਅਮਰਦੀਪ ਸਿੰਘ ਗਿੱਲ ਵੱਲੋਂ ਲਿਖੀ ਗਈ ਇਸ ਫ਼ਿਲਮ ਦੀ ਕਹਾਣੀ ਸਭ ਤੋਂ ਹੱਟਕੇ ਹੈ ਕਿਉਂਕਿ ਇਸ ਵਿੱਚ ਸਿਆਸਤ, ਗੈਂਗਸਟਰ ਕਲਚਰ, ਅਤੇ ਅਜੌਕੇ ਸਮਾਜ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

https://www.instagram.com/p/B9QwUNYHgDD/

ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਸਿੰਗਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਇਸ ਲਈ ਹਾਂ ਕੀਤੀ ਸੀ ਕਿਉਂਕਿ ਇਸ ਫਿਲਮ ਵਿੱਚ ਬਹੁਤ ਕੁਝ ਅਜਿਹਾ ਜੋ ਸਾਡੀ ਅਸਲ ਜ਼ਿੰਦਗੀ ਵਿੱਚ ਸਾਡੇ ਆਲੇ ਦੁਆਲੇ ਆਮ ਵਾਪਰਦਾ ਹੈ। ਸਿੰਗਾ ਨੇ ਦੱਸਿਆ ਕਿ ‘ਉਸ ਨੂੰ ਬਹੁਤ ਸਾਰੀਆਂ ਫਿਲਮਾਂ ਦੀ ਪੇਸ਼ਕਸ਼ ਆਈ ਸੀ ਪਰ ਉਹ ਇਸ ਮਾਮਲੇ ਵਿੱਚ ਕੋਈ ਜਲਦਬਾਜ਼ੀ ਨਹੀਂ ਸੀ ਕਰਨਾ ਚਾਹੁੰਦਾ ।

https://www.instagram.com/p/B8tHQycHT5K/

ਫਿਰ ਉਸ ਨੇ ਜੋਰੇ ਦੀ ਕਹਾਣੀ ਸੁਣੀ ਤਾਂ ਉਸ ਨੂੰ ਇਸ ‘ਚ ਦਮ ਲੱਗਿਆ ਜਿਸ ਤੋਂ ਬਾਅਦ ਉਸ ਨੇ ਇਸ ਫਿਲਮ ਜ਼ਰੀਏ ਆਪਣੇ ਫਿਲਮੀ ਕੈਰੀਅਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ’ । ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਮੰਨੋਰੰਜਨ ਦਾ ਹਰ ਮਸਾਲਾ ਮੌਜੂਦ ਹੈ ਤੇ ਉਹ ਖੁਦ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਸ਼ੌਕੀਨ ਹੈ।

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੀਪ ਸਿੱਧੂ, ਗੱਗੂ ਗਿੱਲ, ਮੁਕੇਸ਼ ਤਿਵਾੜੀ, ਹੌਬੀ ਧਾਲੀਵਾਲ, ਜਪਜੀ ਖਹਿਰਾ, ਮਾਹੀ ਗਿੱਲ, ਯਾਦ ਗਰੇਵਾਲ, ਸੋਨਪ੍ਰੀਤ ਜਵੰਧਾ, ਕੁਲ ਸਿੱਧੂ ਸਮੇਤ ਕਈ ਹੋਰ ਚਿਹਰੇ ਦਮਦਾਰ ਕਿਰਦਾਰਾਂ ‘ਚ ਨਜ਼ਰ ਆਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network