ਪਰਮੀਸ਼ ਵਰਮਾ ਤੇ ਅਜੇ ਦੇਵਗਨ ਫ਼ਿਲਮ ‘ਸਿੰਘਮ’ ਨੂੰ ਲੈ ਕੇ ਹੋਏ ਪੱਬਾਂ ਭਾਰ, ਸਾਹਮਣੇ ਆਇਆ ਇੱਕ ਹੋਰ ਪੋਸਟਰ

written by Lajwinder kaur | July 01, 2019

ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਫ਼ਿਲਮ ਸਿੰਘਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਫ਼ਿਲਮ ਅਜੇ ਦੇਵਗਨ ਦੀ ਸੁਪਰਹਿੱਟ ਹਿੰਦੀ ਫ਼ਿਲਮ ‘ਸਿੰਘਮ’ ਦਾ ਪੰਜਾਬੀ ਰੀਮੇਕ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਅਜੇ ਦੇਵਗਨ ਵੱਲੋਂ ਨਿਭਾਏ ਸਿੰਘਮ ਦਾ ਕਿਰਦਾਰ ਪਰਮੀਸ਼ ਵਰਮਾ ਇਸ ਪੰਜਾਬੀ ਫ਼ਿਲਮ ਸਿੰਘਮ ‘ਚ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪਰਮੀਸ਼ ਵਰਮਾ ਤੇ ਅਜੇ ਦੇਵਗਨ ਨੇ ਇੱਕ ਹੋਰ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੇ ਟੀਜ਼ਰ ਤੇ ਰਿਲੀਜ਼ ਡੇਟ ਬਾਰੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਪੋਸਟਰ ‘ਚ ਪਰਮੀਸ਼ ਵਰਮਾ ਪੰਜਾਬ ਪੁਲਿਸ ਵਾਲੀ ਲੁੱਕ ਚ ਨਜ਼ਰ ਆ  ਰਹੇ ਹਨ।

ਹੋਰ ਵੇਖੋ:ਰੌਸ਼ਨ ਪ੍ਰਿੰਸ ਹੋਏ ਭਾਵੁਕ ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ

ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਸੋਨਮ ਬਾਜਵਾ ਤੇ ਕਰਤਾਰ ਚੀਮਾ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ। ਫ਼ਿਲਮ ਦਾ ਟੀਜ਼ਰ 3 ਜੁਲਾਈ ਨੂੰ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਫੈਨਜ਼ ਦੇ ਨਾਲ ਪਰਮੀਸ਼ ਵਰਮਾ ਤੇ ਅਜੇ ਦੇਵਗਨ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਨਵਨੀਅਤ ਸਿੰਘ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤੀ ਇਹ ਫ਼ਿਲਮ 9 ਅਗਸਤ ਨੂੰ ਰਿਲੀਜ਼ ਹੋ ਜਾਵੇਗੀ। ਫ਼ਿਲਮ ਅਜੇ ਦੇਵਗਨ ਅਤੇ ਟੀ-ਸੀਰੀਜ਼ ਦੀ ਪ੍ਰੋਡਕਸ਼ਨ ‘ਚ ਬਣੀ ਹੈ। ਪੰਜਾਬੀ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ ਅਤੇ ਅਭਿਸ਼ੇਕ ਪਾਠਕ ਨੇ ਪ੍ਰੋਡਿਊਸ ਕੀਤਾ ਹੈ।

0 Comments
0

You may also like