ਪਰਮੀਸ਼ ਵਰਮਾ ਦੀ ਫ਼ਿਲਮ ‘ਸਿੰਘਮ’ ਦਾ ਨਵਾਂ ਗੀਤ ‘ਟੋਲਾ ਨੱਚਦਾ’ ਗੋਲਡੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  July 27th 2019 01:47 PM  |  Updated: July 27th 2019 01:47 PM

ਪਰਮੀਸ਼ ਵਰਮਾ ਦੀ ਫ਼ਿਲਮ ‘ਸਿੰਘਮ’ ਦਾ ਨਵਾਂ ਗੀਤ ‘ਟੋਲਾ ਨੱਚਦਾ’ ਗੋਲਡੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਲਓ ਜੀ ਪਰਮੀਸ਼ ਵਰਮਾ ਦੀ ‘ਸਿੰਘਮ’ ਫ਼ਿਲਮ ਦਾ ਦੂਜਾ ਗੀਤ ‘ਟੋਲਾ ਨੱਚਦਾ’  ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ ਨੇ ਗਾਇਆ ਹੈ। ‘ਟੋਲਾ ਨੱਚਦਾ’ ਗਾਣੇ ਦੇ ਬੋਲ ਲਾਡੀ ਚਾਹਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਹੀ ਦਿੱਤਾ ਹੈ।  ਭੰਗੜੇ ਪਾਉਣ ਵਾਲਾ ਗਾਣੇ ਨੂੰ ਪਰਮੀਸ਼ ਵਰਮਾ ਉੱਤੇ ਫ਼ਿਲਮਿਆ ਗਿਆ ਹੈ। ਗਾਣੇ ‘ਚ ਦਿਲਸ਼ੇਰ ਯਾਨੀਕਿ ਪਰਮੀਸ਼ ਵਰਮਾ ਜੰਮ ਕੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ  ਰਿਹਾ ਹੈ।

ਹੋਰ ਵੇਖੋ:ਸਰਗੁਣ ਮਹਿਤਾ ਨੇ ਪਾਇਆ ਗੋਲਡਨ ਸਟਾਰ ਮਲਕੀਤ ਸਿੰਘ ਦੇ ਗਾਣੇ ਉੱਤੇ ਭੰਗੜਾ, ਦੇਖੋ ਵੀਡੀਓ

ਪੰਜਾਬੀ ਫ਼ਿਲਮ ਸਿੰਘਮ ਜਿਹੜੀ ਬਾਲੀਵੁੱਡ ਦੀ ਸਿੰਘਮ ਦਾ ਰੀਮੇਕ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰੇ ਕਰਤਾਰ ਚੀਮਾ, ਗੁਰਪ੍ਰੀਤ ਭੰਗੂ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ।

ਇਸ ਫ਼ਿਲਮ ਦਾ ਨਿਰਮਾਣ ਖੁਦ ਅਜੈ ਦੇਵਗਨ ਤੇ ਟੀ-ਸੀਰੀਜ਼ ਨੇ ਕੀਤਾ ਹੈ । ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਨਵਨੀਅਤ ਸਿੰਘ ਵੱਲੋਂ ਡਾਇਰੈਕਟਰ ਕੀਤਾ ਗਿਆ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਐਕਸ਼ਨ ਦੇ ਨਾਲ ਭਰਪੂਰ ਸਿੰਘਮ ਫ਼ਿਲਮ 9 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network