ਸਿੰਘੂ ਮੋਰਚੇ ‘ਚ ਪੰਜਾਬੀ ਕਲਾਕਾਰਾਂ ਨੇ ਸਾਂਝੀ ਸੱਥ ‘ਚ ਗਾਏ ਕਿਸਾਨੀ ਗੀਤ, ਕਿਸਾਨਾਂ ਦੇ ਕੀਤੇ ਹੌਸਲੇ ਬੁਲੰਦ, ਐਕਟਰ ਰਾਣਾ ਰਣਬੀਰ ਨੇ ਸ਼ੇਅਰ ਕੀਤਾ ਇਹ ਵੀਡੀਓ

written by Lajwinder kaur | December 24, 2020

ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਇਨ੍ਹਾਂ ਸ਼ਾਂਤਮਈ ਅੰਦੋਲਨਾਂ ‘ਚ ਜ਼ਿੰਦਗੀ ਦੇ ਕਈ ਰੰਗ ਲੋਕਾਂ ਨੂੰ ਦੇਖਣ ਨੂੰ ਮਿਲ ਰਹੇ ਨੇ । ਹਰ ਇੱਕ ਪੰਜਾਬੀ ਆਪੋ ਆਪਣੇ ਪੱਧਰ ਤੇ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਭਾਵੇਂ ਉਹ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣਾ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਹੱਕਾਂ ਲਈ ਟਵੀਟ ਕਰਨਾ ਹੋਵੇ। farmer protest at delhi  ਹੋਰ ਪੜ੍ਹੋ : ਜੈਜ਼ੀ ਬੀ ਕਿਸਾਨਾਂ ਦੀ ਹਿਮਾਇਤ ਕਰਨ ਲਈ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
ਪੰਜਾਬੀ ਗਾਇਕ ਵੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਅਜਿਹੇ ‘ਚ ਰਾਣਾ ਰਣਬੀਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਕੇ ਕਿਸਾਨਾਂ ਦੀ ਹੌਸਲਾ ਆਫਜ਼ਾਈ ਕੀਤੀ ਹੈ । inside pic of rajvir jawanda at farmer protest ਇਸ ਵੀਡੀਓ ‘ਚ ਰਾਜਵੀਰ ਜਵੰਦਾ, ਰੇਸ਼ਮ ਸਿੰਘ ਅਨਮੋਲ, ਕੰਵਰ ਗਰੇਵਾਲ ਤੇ ਕੁਝ ਨੌਜਵਾਨ ਤੇ ਬਜ਼ੁਰਗ ਕਿਸਾਨ ਦਿਖਾਈ ਦੇ ਰਹੇ ਨੇ । ਰਾਜਵੀਰ ਜਵੰਦਾ ਸੁਣ ਦਿੱਲੀਏ ਗੀਤ ਦੇ ਨਾਲ ਕਿਸਾਨਾਂ ਚ ਜੋਸ਼ ਭਰਦੇ ਹੋਏ ਦਿਖਾਈ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਿਹਾ ਹੈ । ਦੱਸ ਦਈਏ ਕਈ ਨਾਮੀ ਗਾਇਕ ਕਿਸਾਨੀ ਗੀਤਾਂ ਦੇ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਕੰਨਾ ਤੱਕ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਨੇ । inside picture of rana ranbir

0 Comments
0

You may also like