Advertisment

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਮੂਵੀ ‘ਜੱਦੀ ਸਰਦਾਰ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

author-image
By Lajwinder kaur
New Update
ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਮੂਵੀ ‘ਜੱਦੀ ਸਰਦਾਰ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
Advertisment
ਪੰਜਾਬੀ ਇੰਡਸਟਰੀ ਦੀ ਇੱਕ ਹੋਰ ਮੂਵੀ ਦੇ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ, ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਸਟਾਰਰ ਫ਼ਿਲਮ ਜੱਦੀ ਸਰਦਾਰ ਜਿਹੜੀ 12 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕਾਂ ਦੀ ਜੋੜੀ ਦਿਲਪ੍ਰੀਤ ਢਿੱਲੋਂ ਅਤੇ ਸਿੱਪੀ ਗਿੱਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਵੇਖੋ:‘ਯਾਰਾ ਵੇ’ ਵਿੱਚ ਗਗਨ ਕੋਕਰੀ ਨਾਲ ਨਜ਼ਰ ਆਉਣਗੇ ਯੁਵਰਾਜ ਹੰਸ ਜੱਦੀ ਸਰਦਾਰ ਮੂਵੀ ਦੀ ਕਹਾਣੀ ਧੀਰਜ ਕੁਮਾਰ ਨੇ ਲਿਖੀ ਹੈ। ਜੇ ਗੱਲ ਕਰੀਏ ਫ਼ਿਲਮ ਦੇ ਨਿਰਮਾਣ ਦੀ ਤਾਂ ਉਸ ਨੂੰ ਸੌਫਟ ਦਿਲ ਪ੍ਰੋਡਕਸ਼ਨ ਯੂ.ਐੱਸ.ਏ ਦੇ ਸ. ਬਲਜੀਤ ਸਿੰਘ ਜੌਹਲ ਵੱਲੋਂ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਮਨਭਾਵਨ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਸਾਵਣ ਰੂਪੋਵਾਲੀ, ਗੁਰਲੀਨ ਚੋਪੜਾ, ਹੌਬੀ ਧਾਲੀਵਾਲ, ਯਾਦ ਗਰੇਵਾਲ ਤੋਂ ਇਲਾਵਾ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਫ਼ਿਲਮ ਜੱਦੀ ਸਰਦਾਰ 12 ਜੁਲਾਈ 2019 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment