‘ਜੱਦੀ ਸਰਦਾਰ’ ਤੋਂ ਬਾਅਦ ‘ਮਰਜਾਣਾ’ ’ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣਗੇ ਸਿੱਪੀ ਗਿੱਲ

Written by  Rupinder Kaler   |  November 23rd 2019 12:41 PM  |  Updated: November 23rd 2019 12:41 PM

‘ਜੱਦੀ ਸਰਦਾਰ’ ਤੋਂ ਬਾਅਦ ‘ਮਰਜਾਣਾ’ ’ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣਗੇ ਸਿੱਪੀ ਗਿੱਲ

‘ਜੱਦੀ ਸਰਦਾਰ’ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਮਰਜਾਣਾ ਵਿੱਚ ਨਜ਼ਰ ਆਉਣ ਵਾਲੇ ਹਨ । ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ਹੈ । ਇਸ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਲਿਖਿਆ ਹੈ ਕਿ ਇਹ ਫ਼ਿਲਮ ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ ‘ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ ਬਿਆਨ ਕਰੇਗੀ’ । ਇਸ ਫ਼ਿਲਮ ਦੀ ਕਹਾਣੀ ਵੀ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੀ ਹੈ ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ ।

https://www.instagram.com/p/B5KdtG9HdU-/

‘ਮਰਜਾਣੇ’ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ ਨਜ਼ਰ ਆਉਣਗੇ। ਮਰਜਾਣੇ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ, ਸਰਬਪਾਲ ਸਿੰਘ ਤੇ ਅਮ੍ਰਿੰਤਪਾਲ ਸਿੰਘ ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ।ਇਹ ਫ਼ਿਲਮ ਅਗਲੇ ਸਾਲ 10 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ।

https://www.instagram.com/p/B2xyhGnHmMv/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network