ਸਿੱਪੀ ਗਿੱਲ ਹਾਜ਼ਰ ਨੇ ਆਪਣੇ ਨਵੇਂ ਗੀਤ 'ਚੰਡੀਗੜ੍ਹ' ਨਾਲ ,ਆਡਿਓ ਹੋਇਆ ਰਿਲੀਜ਼ 

Written by  Shaminder   |  September 14th 2018 05:40 AM  |  Updated: September 14th 2018 05:40 AM

ਸਿੱਪੀ ਗਿੱਲ ਹਾਜ਼ਰ ਨੇ ਆਪਣੇ ਨਵੇਂ ਗੀਤ 'ਚੰਡੀਗੜ੍ਹ' ਨਾਲ ,ਆਡਿਓ ਹੋਇਆ ਰਿਲੀਜ਼ 

ਸਿੱਪੀ ਗਿੱਲ ਦਾ ਨਵਾਂ ਗੀਤ 'ਚੰਡੀਗੜ੍ਹ'ਆ ਚੁੱਕਿਆ ਹੈ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਇੱਕ ਵੀਡਿਓ ਬਣਾਇਆ ਹੈ । ਜਿਸ ਨੂੰ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਨੇ ਜਦਕਿ ਸੰਗੀਤਬੱਧ ਕੀਤਾ ਹੈ ਲਾਡੀ ਗਿੱਲ ਨੇ ।ਫਿਲਹਾਲ ਇਸ ਗੀਤ ਦਾ ਆਡੀਓ ਹੀ ਸਾਹਮਣੇ ਆਇਆ ਹੈ ।

ਹੋਰ ਵੇਖੋ : ਸਿੱਪੀ ਗਿੱਲ ਦਾ ਗੀਤ ਜਿਮ 2 ਪਾ ਰਿਹਾ ਹੈ ਧਮਾਲਾਂ ਫੈਨਸ ਨੇ ਰਿਕਾਰਡ ਕਰਕੇ ਭੇਜੀਆਂ ਵੀਡੀਓ

https://www.instagram.com/p/BnqrFUYhSv_/?hl=en&taken-by=sippygillofficial

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ।ਉਨ੍ਹਾਂ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣਾ ਜਲਵਾ ਵਿਖਾਇਆ ਹੈ ,ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਨਾਮਣਾ ਖੱਟਿਆ ਹੈ ।ਸਿੱਪੀ ਗਿੱਲ ਦੇ ਫਿਲਮਾਂ 'ਚ ਨਿਭਾਏ ਕਿਰਦਾਰਾਂ ਤੋਂ ਉਨ੍ਹਾਂ ਦਾ ਸੁਭਾਅ ਬਿਲਕੁਲ ਵੱਖਰਾ ਹੈ ।ਰੀਲ ਲਾਈਫ 'ਚ ਉਹ ਜਿੰਨੇ ਸਖਤ ਸੁਭਾਅ ਦੇ ਲੱਗਦੇ ਨੇ। ਪਰ ਅਸਲ ਜ਼ਿੰਦਗੀ 'ਚ ਉਹ ਓਨੇ ਹੀ ਨੇਕ ਅਤੇ ਦਰਿਆ ਦਿਲ ਦੇ ਮਾਲਕ ਹਨ ।ਉਹ ਆਪਣੇ ਫਿਲਮੀ ਅਤੇ ਗੀਤਾਂ ਦੇ ਕਿਰਦਾਰਾਂ ਨਾਲੋਂ ਬਿਲਕੁਲ ਵੱਖਰੇ ਸੁਭਾਅ ਦੇ ਹਨ ।ਉਨ੍ਹਾਂ ਨੇ ਕਈ ਗੀਤ ਗਾਏ ਹਨ ਜਿਸ 'ਚ ੨੦੧੬ 'ਚ ਆਇਆ ਗੀਤ 'ਬੋਲੀਆਂ' ਵੀ ਬੇਹੱਦ ਪਸੰਦ ਕੀਤਾ ਗਿਆ ।

'ਲੌਕ'ਫਿਲਮ ਦੀਆਂ ਇਨ੍ਹਾਂ ਬੋਲੀਆਂ 'ਤੇ ਲੋਕਾਂ ਨੇ ਖੂਬ ਭੰਗੜੇ ਪਾਏ । ਇਹ ਇੱਕ ਭੰਗੜਾ ਟਰੈਕ ਸੀ ਅਤੇ ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਸਨ ,ਜਦਕਿ ਸੰਗੀਤ ਲਾਡੀ ਗਿੱਲ ਨੇ ਦਿੱਤਾ ਸੀ ।ਰੈਡ ਲੀਫ ,ਜਿਮ ,ਦਸ ਮਿੰਟ ਅਤੇ ਹੋਰ ਕਈ ਉਨ੍ਹਾਂ ਨੇ ਗਾਏ ਅਤੇ ਹੁਣ ਉਹ 'ਚੰਡੀਗੜ' ਰਾਹੀਂ ਸਰੋਤਿਆਂ ਦਾ ਦਿਲ ਪਰਚਾਉਣ ਆ ਰਹੇ ਨੇ । ਹੁਣ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਨਚਾਉਣ 'ਚ ਕਿੰਨਾ ਕਾਮਯਾਬ ਰਹਿੰਦਾ ਹੈ ਉਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਫਿਲਹਾਲ ਤਾਂ ਇਸ ਗੀਤ ਦਾ ਆਡੀਓ ਆ ਚੁੱਕਿਆ ਹੈ ਜਿਸ ਨੂੰ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network