ਸਿੱਪੀ ਗਿੱਲ ਦੇ ਨਵੇਂ ਗੀਤ ‘ਨੈਣਾਂ ਦੇ ਠੇਕੇ’ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  July 22nd 2020 05:33 PM  |  Updated: July 22nd 2020 05:33 PM

ਸਿੱਪੀ ਗਿੱਲ ਦੇ ਨਵੇਂ ਗੀਤ ‘ਨੈਣਾਂ ਦੇ ਠੇਕੇ’ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸਿੱਪੀ ਗਿੱਲ ਦੇ ਨਵੇਂ ਗਾਣੇ ‘ਨੈਣਾਂ ਦੇ ਠੇਕੇ’ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਸਿੱਪੀ ਨੇ ਆਪਣੇ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਿੱਪੀ ਦੇ ਪ੍ਰਸ਼ੰਸਕ ਇਸ ਟੀਜ਼ਰ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਹ ਗੀਤ 23 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਫਸਾਨਾ ਖ਼ਾਨ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/CC5495UDDC0/

ਗੀਤ ਦੇ ਬੋਲ ਸੁਲੱਖਣ ਚੀਮਾ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਇਨਟੈਂਸ ਨੇ ਤਿਆਰ ਕੀਤਾ ਹੈ ।ਵੀਡੀਓ ਰਾਹੁਲ ਦੱਤਾ ਨੇ ਬਣਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਪੀ ਗਿੱਲ ਦਾ ਗੀਤ ਜੱਟ ਬੰਦੇ ਰਿਲੀਜ਼ ਹੋਇਆ ਸੀ ਜਿਹੜਾ ਕਿ ਕਾਫੀ ਹਿੱਟ ਰਿਹਾ ਹੈ । ਹੁਣ ਉਹਨਾਂ ਦਾ ਇਹ ਨਵਾਂ ਗੀਤ ਕੀ ਕਮਾਲ ਕਰਦਾ ਹੈ ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/CBma08yDAuw/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network