ਗਾਇਕ ਸਿੱਪੀ ਗਿੱਲ ਆਪਣੇ 14 ਸਾਲ ਦੇ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕਰਕੇ ਹੋਏ ਭਾਵੁਕ

Written by  Rupinder Kaler   |  October 10th 2019 10:28 AM  |  Updated: October 10th 2019 10:28 AM

ਗਾਇਕ ਸਿੱਪੀ ਗਿੱਲ ਆਪਣੇ 14 ਸਾਲ ਦੇ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕਰਕੇ ਹੋਏ ਭਾਵੁਕ

ਪੰਜਾਬੀ ਗਾਇਕ ਸਿੱਪੀ ਗਿੱਲ ਨੇ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਹੈ । ਇਸੇ ਤਰ੍ਹਾਂ ਦੇ ਇੱਕ ਪ੍ਰਸ਼ੰਸਕ ਦੀ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਿੱਪੀ ਗਿੱਲ ਨੇ ਇੱਕ ਭਾਵੁਕ ਕੈਪਸ਼ਨ ਵੀ ਦਿੱਤੀ ਹੈ । ਦਰਅਸਲ ਸਿੱਪੀ ਗਿੱਲ ਦਾ ਇਹ ਪ੍ਰਸ਼ੰਸਕ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਹੈ ਕਿਉਂਕਿ ਇਸ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਸੀ ।

https://www.instagram.com/p/B28uSqhgfek/

ਸਿੱਪੀ ਗਿੱਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘Mainu lovenoor show te milia , pata lagga he is my biggest fan kushi hoi but naal hi pata lagga ki oho blood cancer naam di namurad bimari naal lard riha , bhut dukh hoia but ohne jo ous din mere naal stage te enjoy kita bhangra paya mere dil nu hila ta .. waah oa yaara sakday tere dil de ??.hun 1 saal Baad lovenoor es dunia nu chadd k chala gya ..14 saal di umar vich saari dunia nu alwida keh gya ... bhut dukh hoia ..malak aggay ardass a eda na hon dea kro ..dil tutt jaaanda ...rest in peace lovenoor ..... ’ ਸਿੱਪੀ ਗਿੱਲ ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਕਾਫੀ ਭਾਵੁਕ ਲੱਗ ਰਹੇ ਹਨ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਪੀ ਆਪਣੇ ਪ੍ਰਸ਼ੰਸਕਾਂ ਦੇ ਕਿੰਨੇ ਕਰੀਬ ਹਨ ।

https://www.instagram.com/p/B3ZjiYFgXJy/

ਸਿੱਪੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲੱਗਪਗ ਹਰ ਗਾਣਾ ਹਿੱਟ ਹੁੰਦਾ ਹੈ । ਕੁਝ ਦਿਨ ਪਹਿਲਾਂ ਉਹਨਾਂ ਦੀ ਰਿਲੀਜ਼ ਹੋਈ ਫ਼ਿਲਮ ਜੱਦੀ ਸਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B1rVHiWAmsV/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network