ਸਿੱਪੀ ਗਿੱਲ ਦੇ ਗੀਤ 'ਚੰਡੀਗੜ੍ਹ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 

written by Shaminder | September 18, 2018

ਸਿੱਪੀ  ਗਿੱਲ ਦੇ ਨਵੇਂ ਆਏ ਗੀਤ 'ਚੰਡੀਗੜ੍ਹ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਨੌਜਵਾਨ ਵਰਗ ਨੂੰ ਕਾਫੀ ਪਸੰਦ ਆ ਰਿਹਾ ਹੈ ।ਨੌਜਵਾਨ ਇਸ ਗੀਤ 'ਤੇ ਖੂਬ ਭੰਗੜਾ ਪਾ ਰਹੇ ਨੇ । ਉਨ੍ਹਾਂ ਨੇ ਆਪਣੇ ਇਸ ਗੀਤ ਦਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਕੁਝ ਨੌਜਵਾਨ ਇਸ ਗੀਤ ਨੂੰ ਲਗਾ ਕੇ ਆਪਣਾ ਸ਼ੌਕ ਪੂਰਾ ਕਰਦੇ ਨਜ਼ਰ ਆ ਰਹੇ ਨੇ । ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਦੇ ਇਸ ਗੀਤ ਦਾ ਪਿਛਲੇ ਦਿਨੀਂ ਆਡਿਓ ਹੀ ਰਿਲੀਜ਼ ਹੋਇਆ ਸੀ ਅਤੇ ਇਹ ਗੀਤ ਵੀਡਿਓ ਆਉਣ ਤੋਂ ਪਹਿਲਾਂ ਹੀ ਸਰੋਤਿਆਂ ਨੂੰ ਖਾਸਾ ਪਸੰਦ ਆ ਰਿਹਾ ਹੈ । https://www.instagram.com/p/Bn0cDuwg96z/?hl=en&taken-by=sippygillofficial ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਨੇ ਜਦਕਿ ਸੰਗੀਤਬੱਧ ਕੀਤਾ ਹੈ ਲਾਡੀ ਗਿੱਲ ਨੇ ।ਫਿਲਹਾਲ ਇਸ ਗੀਤ ਦਾ ਆਡੀਓ ਹੀ ਸਾਹਮਣੇ ਆਇਆ ਹੈ ।ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ।ਉਨ੍ਹਾਂ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣਾ ਜਲਵਾ ਵਿਖਾਇਆ ਹੈ ,ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਨਾਮਣਾ ਖੱਟਿਆ ਹੈ ।ਸਿੱਪੀ ਗਿੱਲ ਦੇ ਫਿਲਮਾਂ 'ਚ ਨਿਭਾਏ ਕਿਰਦਾਰਾਂ ਤੋਂ ਉਨ੍ਹਾਂ ਦਾ ਸੁਭਾਅ ਬਿਲਕੁਲ ਵੱਖਰਾ ਹੈ ।ਰੀਲ ਲਾਈਫ 'ਚ ਉਹ ਜਿੰਨੇ ਸਖਤ ਸੁਭਾਅ ਦੇ ਲੱਗਦੇ ਨੇ। ਪਰ ਅਸਲ ਜ਼ਿੰਦਗੀ 'ਚ ਉਹ ਓਨੇ ਹੀ ਨੇਕ ਅਤੇ ਦਰਿਆ ਦਿਲ ਦੇ ਮਾਲਕ ਹਨ ।ਉਹ ਆਪਣੇ ਫਿਲਮੀ ਅਤੇ ਗੀਤਾਂ ਦੇ ਕਿਰਦਾਰਾਂ ਨਾਲੋਂ ਬਿਲਕੁਲ ਵੱਖਰੇ ਸੁਭਾਅ ਦੇ ਹਨ ।ਉਨ੍ਹਾਂ ਨੇ ਕਈ ਗੀਤ ਗਾਏ ਹਨ ਜਿਸ 'ਚ ੨੦੧੬ 'ਚ ਆਇਆ ਗੀਤ 'ਬੋਲੀਆਂ' ਵੀ ਬੇਹੱਦ ਪਸੰਦ ਕੀਤਾ ਗਿਆ । 'ਲੌਕ'ਫਿਲਮ ਦੀਆਂ ਇਨ੍ਹਾਂ ਬੋਲੀਆਂ 'ਤੇ ਲੋਕਾਂ ਨੇ ਖੂਬ ਭੰਗੜੇ ਪਾਏ । ਇਹ ਇੱਕ ਭੰਗੜਾ ਟਰੈਕ ਸੀ ਅਤੇ ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਸਨ ,ਜਦਕਿ ਸੰਗੀਤ ਲਾਡੀ ਗਿੱਲ ਨੇ ਦਿੱਤਾ ਸੀ । ਹੋਰ ਵੇਖੋ :

0 Comments
0

You may also like