ਸਿੱਪੀ ਗਿੱਲ ਪੁੱਤਰ ਜੁਝਾਰ ਸਿੰਘ ਦਾ ਜਨਮ ਦਿਨ ਮਨਾਉਂਦੇ ਆਏ ਨਜ਼ਰ, ਵੀਡੀਓ ਹੋਇਆ ਵਾਇਰਲ

written by Shaminder | October 12, 2021 03:44pm

ਸਿੱਪੀ ਗਿੱਲ  (Sippy Gill) ਨੇ ਆਪਣੇ ਪੁੱਤਰ ਜੁਝਾਰ ਸਿੰਘ ਦਾ ਜਨਮ ਦਿਨ (Son Birthday) ਮਨਾਇਆ । ਇਸ ਮੌਕੇ ਉਨ੍ਹਾਂ ਦੀ ਕੁਝ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓਜ਼ ‘ਚ ਸਿੱਪੀ ਗਿੱਲ ਆਪਣੇ ਪਰਿਵਾਰ ਦੇ ਨਾਲ ਆਪਣੇ ਪੁੱਤਰ ਦਾ ਦੂਜਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਪੀ ਗਿੱਲ ਆਪਣੇ ਬੇਟੇ ਦਾ ਜਨਮ ਦਿਨ ਮਨਾ ਰਹੇ ਹਨ ਅਤੇ ਉਸ ਦੇ ਜਨਮ ਦਿਨ ‘ਤੇ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ ।

Sippy,,-min Image From instagram

ਹੋਰ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਨੱਟੂ ਕਾਕਾ ਦੀ ਹੋ ਗਈ ਸੀ ਇਸ ਤਰ੍ਹਾਂ ਦੀ ਹਾਲਤ, ਮੇਕਅਪ ਕਰਕੇ ਦੁਨੀਆ ਨੂੰ ਕਿਹਾ ਅਲਵਿਦਾ

ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਦਿਖਾਈ ਦੇ ਚੁੱਕੇ ਹਨ ।

sippy ,,,.-min image From Instagram

ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਪ੍ਰੀਤ ਢਿੱਲੋਂ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਕਿਸਾਨਾਂ ਨੂੰ ਵੀ ਲਗਾਤਾਰ ਸਮਰਥਨ ਦਿੰਦੇ ਆ ਰਹੇ ਹਨ । ਉਹ ਕਈ ਵਾਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਵੀ ਹੋ ਚੁੱਕੇ ਹਨ ।

 

View this post on Instagram

 

A post shared by Instant Pollywood (@instantpollywood)

You may also like