ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ

Written by  Rupinder Kaler   |  January 22nd 2021 02:53 PM  |  Updated: January 22nd 2021 02:53 PM

ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ

ਧਰਮਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਕ੍ਰਿਕਟਰ ਮੁਹੰਮਦ ਸਿਰਾਜ ਦੀ ਤਾਰੀਫ ਕੀਤੀ ਹੈ । ਧਰਮਿੰਦਰ ਨੇ ਆਪਣੇ ਟਵਿੱਟਰ 'ਤੇ ਸਿਰਾਜ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਸਿਰਾਜ ਤੁਹਾਨੂੰ ਪੂਰਾ ਭਾਰਤ ਪਿਆਰ ਕਰਦਾ ਹੈ। ਨਾਜ਼ ਹੈ ਤੁਹਾਡੇ 'ਤੇ, ਦਿਲ 'ਤੇ ਵਾਲਿਦ ਦੀ ਮੌਤ ਦੇ ਸਦਮੇ ਲਏ, ਤੁਸੀਂ ਵਤਨ ਦੀ ਸ਼ਾਨ ਲਈ ਮੈਚ ਖੇਡਦੇ ਰਹੇ, ਜਿੱਤ ਦਰਜ ਕਰਵਾ ਕੇ ਵਤਨ ਵਾਪਸੀ ਕੀਤੀ।

siraj

 

ਹੋਰ ਪੜ੍ਹੋ :

ਗਾਇਕ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਜੈਲੀ ਨੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਕੀਤੀ ਲੰਗਰ ਦੀ ਸੇਵਾ

ਕੌਰ ਬੀ ਦੇ ਭਤੀਜੇ ਦਾ ਹੈ ਅੱਜ ਜਨਮ ਦਿਨ, ਵੀਡੀਓ ਸਾਂਝਾ ਕਰ ਦਿੱਤੀਆਂ ਅਸੀਸਾਂ

siraj

ਕੱਲ੍ਹ, ਤੁਹਾਨੂੰ ਆਪਣੇ ਪਿਤਾ ਦੀ ਕਬਰ 'ਤੇ ਦੇਖ ਕੇ, ਮੇਰਾ ਦਿਲ ਭਰ ਗਿਆ। ਉਨ੍ਹਾਂ ਨੂੰ ਜੰਨਤ ਨਸੀਬ ਹੋਵੇ!" ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਰਾਜ ਦੇ ਪਿਤਾ ਮੁਹੰਮਦ ਗੌਸ ਦੀ 20 ਨਵੰਬਰ ਨੂੰ ਮੌਤ ਹੋ ਗਈ ਸੀ, ਪਰ ਉਹ ਆਸਟਰੇਲੀਆ ਦੌਰੇ 'ਤੇ ਸੀ।

siraj

ਇਸ ਕਾਰਨ ਉਹ ਆਪਣੇ ਪਿਤਾ ਦੇ ਅੰਤਮ ਸਸਕਾਰ ਵਿੱਚ ਹਿੱਸਾ ਨਹੀਂ ਸੀ ਲੈ ਸਕੇ । ਆਸਟਰੇਲੀਆ ਤੋਂ ਵਾਪਸ ਪਰਤਣ 'ਤੇ ਉਹ ਸਿੱਧਾ ਆਪਣੇ ਪਿਤਾ ਦੀ ਕਬਰ 'ਤੇ ਪਹੁੰਚੇ ਅਤੇ ਨਮ ਅੱਖਾਂ ਨਾਲ ਆਪਣੇ ਮ੍ਰਿਤਕ ਪਿਤਾ ਨੂੰ ਸ਼ਰਧਾਂਜਲੀ ਦਿੱਤੀ।

https://twitter.com/aapkadharam/status/1352457082847420418


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network