'ਸਿਰਜਨਹਾਰੀ ਅਵਾਰਡ ਸਮਾਰੋਹ' 'ਚ ਰੁਪਿੰਦਰ ਕੌਰ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ, ਜਿਸਮ-ਫਰੋਸ਼ੀ 'ਚ ਫਸੀਆਂ ਔਰਤਾਂ ਨੂੰ ਲਿਆਂਦਾ ਮੁੱਖ ਧਾਰਾ 'ਚ  

Written by  Rupinder Kaler   |  December 13th 2018 06:21 PM  |  Updated: December 13th 2018 06:21 PM

'ਸਿਰਜਨਹਾਰੀ ਅਵਾਰਡ ਸਮਾਰੋਹ' 'ਚ ਰੁਪਿੰਦਰ ਕੌਰ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ, ਜਿਸਮ-ਫਰੋਸ਼ੀ 'ਚ ਫਸੀਆਂ ਔਰਤਾਂ ਨੂੰ ਲਿਆਂਦਾ ਮੁੱਖ ਧਾਰਾ 'ਚ  

ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਨੂੰ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਵੱਖ ਵੱਖ ਖੇਤਰਾਂ ਵਿੱਚ ਨਾਂ ਸਿਰਫ ਨਾਂ ਚਮਕਾਇਆ ਹੈ ਬਲਕਿ ਆਪਣੇ ਇਸ ਕੰਮ ਦੇ ਨਾਲ ਲੋਕਾਂ ਦੀ ਸੇਵਾ ਵੀ ਕੀਤੀ ਹੈ ।ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਆਪਣੇ 10 ਸਾਲ ਪੂਰੇ ਹੋਣ ਤੇ ਇਹਨਾਂ ਔਰਤਾਂ ਨੂੰ ਸਨਮਾਨਿਤ ਕਰੇਗੀ । ਇਸ ਪ੍ਰੋਗਰਾਮ ਤੋਂ ਪਹਿਲਾ ਵਿਸ਼ਵ ਦਾ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ਇਸੇ ਤਰ੍ਹਾਂ ਦੀਆਂ 38 ਔਰਤਾਂ ਦੀ ਕਹਾਣੀ ਆਪਣੇ ਪ੍ਰੋਗਰਾਮ 'ਸਿਰਜਨਹਾਰੀ- ਸਨਮਾਨ ਨਾਰੀ ਦਾ' ਵਿੱਚ ਦਿਖਾ ਚੁੱਕਾ ਹੈ ।

ਹੋਰ ਵੇਖੋ : ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ

https://www.facebook.com/ptcpunjabi/videos/576484056113051/

ਇਹਨਾਂ ਔਰਤਾਂ ਵਿੱਚੋਂ ਕੁਝ ਔਰਤਾਂ ਨੂੰ ਹੁਣ ਪੀਟੀਸੀ ਨੈੱਟਵਰਕ ਦੇ ਮੰਚ ਤੇ ਸਨਮਾਨਿਤ ਕੀਤਾ ਜਾਵੇਗਾ । ਇਹਨਾਂ ਔਰਤਾਂ ਵਿੱਚੋਂ ਇੱਕ ਨਾਂ ਹੈ ਰੁਪਿੰਦਰ ਕੌਰ ਸੰਧੂ ਦਾ ਜਿਨ੍ਹਾਂ ਨੇ ਸਮਾਜ ਦੀ ਭਲਾਈ ਲਈ ਹੀ ਜੀਣਾ ਸਿੱਖਿਆ ਹੈ । ਸੀਜੀਐੱਸ ਸੁਸਾਇਟੀ ਦੀ ਪ੍ਰਧਾਨ ਰੁਪਿੰਦਰ ਕੌਰ ਸੰਧੂ ਨੇ ਸਮਾਜ 'ਚ ਔਰਤਾਂ ਦੀ ਭਲਾਈ ਲਈ ਕੰਮ ਕੀਤੇ । ਉਨ੍ਹਾਂ ਨੇ ਨਾ ਸਿਰਫ ਸਮਾਜ 'ਚ ਜ਼ਰੂਰਤਮੰਦਾਂ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਇੱਕ ਮੁਹਿੰਮ ਚਲਾਈ ।ਉਨ੍ਹਾਂ ਨੂੰ ਨਾ ਸਿਰਫ ਆਰਥਿਕ ਮੱਦਦ ਮੁੱਹਈਆ ਕਰਵਾਈ ਬਲਕਿ  ਉੁਨ੍ਹਾਂ ਨੂੰ ਪੈਰਾਂ 'ਤੇ ਖੜੇ ਹੋਣਾ ਵੀ ਸਿਖਾਇਆ ।

ਹੋਰ ਵੇਖੋ : ਕਪਿਲ ਸ਼ਰਮਾ ਲਈ ਉਹਨਾਂ ਦੀ ਵਹੁਟੀ ਗਿੰਨੀ ਹੈ ਲੱਕੀ, ਜਾਣੋਂ ਕਪਿਲ ਦੀ ਪੂਰੀ ਕਹਾਣੀ

ਪਰ ਸਭ ਤੋਂ ਅਹਿਮ ਪੱਖ ਇਹ ਕਿ ਸਮਾਜ 'ਚ ਜਿਸਮ ਫਰੋਸ਼ੀ ਦੀ ਦਲਦਲ 'ਚ ਫਸੀਆਂ ਔਰਤਾਂ ਨੂੰ ਇਸ ਦਲਦਲ 'ਚੋਂ ਕੱਢਣ ਲਈ ਹੰਭਲਾ ਮਾਰਿਆ । ਉਨ੍ਹਾਂ ਨੂੰ  ਸਮਾਜ 'ਚ ਸਿਰ ਚੁੱਕ ਕੇ ਇੱਜ਼ਤ ਦੀ ਜ਼ਿੰਦਗੀ ਜਿਉਣ ਲਈ ਵੀ ਪ੍ਰੇਰਿਤ ਕੀਤਾ । ਅੱਜ ਇਹ ਸਾਰੀਆਂ  ਕੁੜ੍ਹੀਆਂ ਉਨ੍ਹਾਂ ਦੀਆਂ ਸ਼ੁਕਰਗੁਜ਼ਾਰ ਹਨ ।

ਹੋਰ ਵੇਖੋ : ਕਪਿਲ ਸ਼ਰਮਾ ਦੀ ਵਹੁਟੀ ਬਚਪਨ ‘ਚ ਬਹੁਤ ਕਰਦੀ ਸੀ ਸ਼ਰਾਰਤਾਂ, ਗਿੰਨੀ ਦੀ ਨਾਨੀ ਨੇ ਕੀਤਾ ਖੁਲਾਸਾ, ਦੇਖੋ ਪੂਰੀ ਵੀਡਿਓ

https://www.facebook.com/ptcpunjabi/videos/772538999780134/

ਇਸੇ ਤਰ੍ਹਾਂ ਦੀਆਂ ਕੁਝ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਇਹ ਸਨਮਾਨ ਸਮਾਰੋਹ 16 ਦਸੰਬਰ ਦਿਨ ਐਤਵਾਰ ਸ਼ਾਮ 5 ਵਜੇ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ । ਇਸ ਸ਼ੋਅ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ, ਹਰਸ਼ਦੀਪ ਕੌਰ, ਸੂਫੀ ਗਾਇਕਾ ਹਸ਼ਮਤ ਸੁਲਤਾਨਾ ਅਤੇ ਪਰਫਾਰਮੈਂਸ ਦੇਣਗੀਆਂ ਤੇ ਸਤਿੰਦਰ ਸੱਤੀ ਇਸ ਸ਼ੋਅ ਨੂੰ ਹੋਸਟ ਕਰੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network