ਗੁਰੂ ਰੰਧਾਵਾ ਦੇ ਗੀਤ 'ਸਲੋਲੀ ਸਲੋਲੀ' ਨੇ ਬਣਾਇਆ ਇਹ ਵੱਡਾ ਰਿਕਾਰਡ

written by Aaseen Khan | May 02, 2019

ਗੁਰੂ ਰੰਧਾਵਾ ਦੇ ਗੀਤ 'ਸਲੋਲੀ ਸਲੋਲੀ' ਨੇ ਬਣਾਇਆ ਇਹ ਵੱਡਾ ਰਿਕਾਰਡ : ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਦੁਨੀਆਂ ਭਰ 'ਚ ਪੰਜਾਬੀ ਸੰਗੀਤ ਨੂੰ ਪਹੁੰਚਾਇਆ ਹੈ। ਪਿਛਲੇ ਦਿਨੀ ਅੰਤਰਾਸ਼ਟਰੀ ਸਿੰਗਰ ਪਿਟਬੁੱਲ ਨਾਲ ਆਇਆ ਗੁਰੂ ਰੰਧਾਵਾ ਦਾ ਗੀਤ 'ਸਲੋਲੀ ਸਲੋਲੀ' ਕਈ ਕੀਰਤੀਮਾਨ ਰਚ ਰਿਹਾ ਹੈ। ਗੁਰੂ ਰੰਧਾਵਾ ਦਾ ਇਹ ਗੀਤ ਭਾਰਤ ਦਾ ਸਭ ਤੋਂ ਤੇਜ਼ 100 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗੀਤ ਬਣ ਚੁੱਕਿਆ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਲਗਾਤਾਰ ਟਰੈਂਡਿੰਗ 'ਚ ਚੱਲ ਰਿਹਾ ਹੈ। ਇਸ ਗੀਤ ਨਾਲ ਗੁਰੂ ਰੰਧਾਵਾ ਨੇ ਵੀ ਅੰਤਰਰਾਸ਼ਟਰੀ ਸੰਗੀਤ ਦੀ ਦੁਨੀਆਂ 'ਚ ਕਦਮ ਰੱਖ ਲਿਆ ਹੈ।

ਇਹ ਪਹਿਲਾ ਮੌਕਾ ਸੀ ਜਦੋਂ ਅਮਰੀਕਾ ਦੇ ਸਿੰਗਰ ਪਿਟਬੁੱਲ ਨਾਲ ਕਿਸੇ ਪੰਜਾਬੀ ਗਾਇਕ ਨੇ ਗੀਤ ਗਾਇਆ ਹੈ। ਗੁਰੂ ਰੰਧਾਵਾ ਦੀ ਇਸ ਕਾਮਯਾਬੀ ਨਾਲ ਪੰਜਾਬ ਸੰਗੀਤ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਤੋਂ ਪਹਿਲਾਂ ਵੀ ਗੁਰੂ ਰੰਧਾਵਾ ਦੇ ਗੀਤ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ 'ਚ ਸ਼ਾਮਿਲ ਹਨ। ਗੁਰੂ ਰੰਧਾਵਾ ਦੇ ਗੀਤ ‘ਹਾਈਰੇਟਡ ਗੱਭਰੂ’ ਨੂੰ ਯੂ ਟਿਊਬ ‘ਤੇ 680 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਇਸੇ ਤਰਾਂ ਲਾਹੌਰ ਗੀਤ ਨੂੰ 708 ਮਿਲੀਅਨ, ਸੂਟ ਗੀਤ ਨੂੰ 331 ਮਿਲੀਅਨ, ਅਤੇ ਗੀਤ ਮੇਡ ਇਨ ਇੰਡੀਆ ਨੂੰ 400 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ। ਇਸੇ ਤਰ੍ਹਾਂ ਸਲੋਲੀ ਸਲੋਲੀ ਗੀਤ ਦੁਨੀਆਂ ਭਰ 'ਚ ਪ੍ਰਸੰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like