ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ਦੇ ਇਹ ਸਟਾਰ ਹੁਣ ਝੁੱਗੀਆਂ ਵਿੱਚ ਇਸ ਤਰ੍ਹਾਂ ਗੁਜ਼ਾਰ ਰਹੇ ਹਨ ਜ਼ਿੰਦਗੀ

written by Rupinder Kaler | January 28, 2020

ਮੁੰਬਈ ਦੀਆਂ ਝੁੱਗੀਆਂ ਤੋਂ ਆਸਕਰ ਅਵਾਰਡ ਤੱਕ ਪਹੁੰਚਣ ਵਾਲੇ ਅਜ਼ਰੂਹਦੀਨ ਇਸਮਾਈਲ ਇੱਕ ਵਾਰ ਫਿਰ ਫਰਸ਼ ਤੇ ਆ ਗਏ ਹਨ ।8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲਮਡਾਗ ਮਿਲੇਨੀਅਰ’ ਦੇ ਡਾਇਰੈਕਟਰ ਡੈਨੀ ਬਾਇਲ ਨੇ ‘ਜੈ ਹੋ’ ਨਾਂਅ ਦਾ ਟਰੱਸਟ ਬਣਾਇਆ ਸੀ । ਇਸ ਟਰੱਸਟ ਦਾ ਮਕਸਦ ਫ਼ਿਲਮ ਦੇ ਬਾਲ ਕਲਾਕਾਰ ਅਜ਼ਹਰ ਤੇ ਰੂਬੀਨਾ ਕੁਰੈਸ਼ੀ ਦੀ ਮਦਦ ਕਰਨਾ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਗਰੀਬੀ ਦੀਆਂ ਹਨੇਰੀਆਂ ਗਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । https://www.instagram.com/p/B7ZlxBvH0Mf/?utm_source=ig_embed ਚੈਰੀਟੇਬਲ ਟਰੱਸਟ ਦੇ ਚਲਦੇ ਦੋਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਬੇਹਤਰ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦੋਹਾਂ ਬਾਲ ਕਲਾਕਾਰਾਂ ਨੂੰ ਫਲੈਟ ਤੇ ਮਾਸਿਕ ਭੱਤਾ ਵੀ ਟਰੱਸਟ ਵੱਲੋਂ ਦਿੱਤਾ ਜਾਂਦਾ ਰਿਹਾ । ਪਰ ਹੁਣ ਅਜ਼ਹਰ ਆਪਣੇ ਸਾਂਤਾ ਕਰੂਜ ਇਲਾਕੇ ਵਿੱਚ ਸਥਿਤ ਫਲੈਟ ਨੂੰ ਵੇਚ ਚੁੱਕੇ ਹਨ ਤੇ ਇੱਕ ਵਾਰ ਫਿਰ ਝੁੱਗੀਆਂ ਵਿੱਚ ਰਹਿ ਰਹੇ ਹਨ । ਅਜ਼ਹਰ ਦੀ ਮਾਂ ਮੁਤਾਬਿਕ ਉਸ ਦਾ ਬੇਟਾ ਗਲਤ ਸੰਗਤ ਵਿੱਚ ਪੈ ਗਿਆ ਸੀ ਤੇ ਨਸ਼ਾ ਕਰਨ ਲੱਗਾ ਸੀ ਜਿਸ ਕਰਕੇ ਉਹ ਕਈ ਵਾਰ ਬਿਮਾਰ ਪੈ ਗਿਆ । https://www.instagram.com/p/B7WzqERHBt0/ ਉਸ ਦੇ ਇਲਾਜ਼ ’ਤੇ ਕਾਫੀ ਪੈਸੇ ਖਰਚ ਹੋਏ । ਅਜ਼ਹਰ ਦੀ ਮਾਂ ਮੁਤਾਬਿਕ ਜਦੋਂ ਉਹ 18 ਸਾਲਾਂ ਦਾ ਹੋਇਆ ਤਾਂ ਟਰੱਸਟ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ, ਟਰੱਸਟ ਵੱਲੋਂ 9 ਹਜ਼ਾਰ ਰੁਪਏ ਭੇਜੇ ਜਾਂਦੇ ਸਨ । ਅਜ਼ਹਰ ਦੀ ਕੋ ਸਟਾਰ ਰੁਬੀਨਾ ਕੁਰੈਸ਼ੀ ਵੀ ਆਪਣਾ ਫਲੈਟ ਗਵਾ ਚੁੱਕੀ ਹੈ । 20 ਸਾਲ ਦੀ ਰੁਬੀਨਾ ਕੁਰੈਸ਼ੀ ਹੁਣ ਮੇਕਅਪ ਆਰਟਿਸਟ ਹੈ ਤੇ ਉਹ ਨਾਲਾਸੋਪਾਰਾ ਵਿੱਚ ਆਪਣੀ ਮਾਂ ਨਾਲ ਰਹਿੰਦੀ ਹੈ । ਇਸ ਤੋਂ ਇਲਾਵਾ ਫੈਸ਼ਨ ਡਿਜਾਈਨਿੰਗ ਦਾ ਕੋਰਸ ਵੀ ਕਰ ਰਹੀ ਹੈ । ਰੁਬੀਨਾ ਦੇ ਫਲੈਟ ਵਿੱਚ ਉਸ ਦਾ ਪਿਤਾ ਆਪਣੀ ਦੂਜੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਹੈ । https://www.instagram.com/p/BosdEt4jit1/?utm_source=ig_embed

0 Comments
0

You may also like