ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਰਾਏ ਜੁਝਾਰ ਦਾ ਗੀਤ ‘ਸਮਾਇਲ’, ਟੀਜ਼ਰ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

written by Shaminder | August 18, 2020

ਰਾਏ ਜੁਝਾਰ ਆਪਣਾ ਨਵਾਂ ਗੀਤ ‘ਸਮਾਇਲ’ 20 ਅਗਸਤ ਨੂੰ ਲੈ ਕੇ ਆ ਰਹੇ ਨੇ ।ਪੀਟੀਸੀ ਪੰਜਾਬੀ ‘ਤੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਹੋਵੇਗਾ । ਜਿਸ ‘ਚ ਰਾਏ ਜੁਝਾਰ ਦੇ ਨਾਲ ਨਾਲ ਫੀਚਰਿੰਗ ‘ਚ ਮਾਡਲ ਅਵਿਨਾਸ਼ ਕੁਮਾਰ ਦੇ ਨਾਲ ਇੱਕ ਫੀਮੇਲ ਮਾਡਲ ਵੀ ਨਜ਼ਰ ਆਉਣਗੇ ।

ਗੀਤ ਦੇ ਬੋਲੀ ਰਵੀ ਆਲਮ ਸ਼ਾਹ ਨੇ ਲਿਖੇ ਨੇ ਅਤੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਸ਼ਿੰਗਾਰਿਆ ਹੈ ਰੋਮੀ ਸਿੰਘ ਹੋਰਾਂ ਨੇ ।ਡਾਇਰੈਕਸ਼ਨ ਕੀਤੀ ਹੈ ਜਿੰਮੀ ਸਹਿਗਲ ਨੇ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/CD5Z7eHHYS5/

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਏ ਜੁਝਾਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ‘ਚ ‘ਦੁੱਖੜਾ’, ‘ਕਿਤਾਬਾਂ’, ‘ਪੱਖੀਆਂ’, ‘ਬੋਤਲੇ ਸ਼ਰਾਬ ਦੀਏ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ ਤੇ 20 ਅਗਸਤ ਨੂੰ ਤੁਸੀਂ ਰਾਏ ਜੁਝਾਰ ਦੇ ਪੂਰੇ ਗੀਤ ਦਾ ਅਨੰਦ ਪੀਟੀਸੀ ਰਿਕਾਰਡਜ਼ ‘ਤੇ ਮਾਣ ਸਕਦੇ ਹੋ ।

0 Comments
0

You may also like