ਹੁਣ ਤੱਕ 30 ਲੱਖ ਲੋਕਾਂ ਨੂੰ ਲੰਗਰ ਛਕਾ ਚੁੱਕਿਆ ਹੈ ਇਹ ਬਾਬਾ

written by Rupinder Kaler | July 28, 2021

ਕੋਰੋਨਾ ਕਾਲ ਵਿੱਚ ਸਿੱਖ ਭਾਈਚਾਰੇ ਨੇ ਥਾਂ ਥਾਂ ਤੇ ਲੰਗਰ ਲਗਾ ਕੇ ਲੋਕਾਂ ਦੀ ਖੂਬ ਮਦਦ ਕੀਤੀ ਹੈ । ਪਰ ਇੱਕ ਇਨਸਾਨ ਅਜਿਹਾ ਵੀ ਹੈ ਜਿਹੜਾ ਪਿਛਲੇ ਤਿੰਨ ਦਹਾਕਿਆਂ ਤੋਂ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ । ਇਹ ਬੰਦਾ ਹੁਣ ਤੱਕ 30 ਲੱਖ ਤੋਂ ਜ਼ਿਆਦਾ ਭੁੱਖੇ ਲੋਕਾਂ ਨੂੰ ਭਰ ਪੇਟ ਭੋਜਨ ਕਰਵਾ ਚੁੱਕਾ ਹੈ । ਜੇਕਰ ਤੁਸੀਂ ਮਹਾਰਾਸ਼ਟਰ ਦੇ ਯਵਤਮਾਲ ਐੱਨ ਐੱਚ-7 ਤੋਂ ਗੁਜਰੋ ਤਾਂ ਕਰੰਜੀ ਪਿੰਡ ਦੇ ਕੋਲ ਤੁਹਾਨੂੰ ਚਾਦਰਾਂ ਨਾਲ ਢੱਕਿਆ ਟੀਨ ਸ਼ੈੱਡ ਦਿਖਾਈ ਦੇਵੇਗਾ ।

ਹੋਰ ਪੜ੍ਹੋ :

ਕਾਮੇਡੀਅਨ ਭਾਰਤੀ ਸਿੰਘ ਨੇ ਦੀਪਿਕਾ ਪਾਦੂਕੋਣ ਨੂੰ ਕੀਤਾ ਕਾਪੀ, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ

ਇੱਥੇ 82 ਸਾਲਾਂ ਬਾਬਾ ਕਰਨੈਲ ਸਿੰਘ ਖਹਿਰਾ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਕਰਦੇ ਦਿਖਾਈ ਦੇਣਗੇ। ਜਿਸ ਸਥਾਨ ਤੇ ਬਾਬਾ ਜੀ ਲੰਗਰ ਦੀ ਸੇਵਾ ਕਰਦੇ ਹਨ ਉੱਥੇ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਨਹੀਂ ਇਸ ਕਰਕੇ ਇੱਥੇ ਹਰ ਕੋਈ ਲੰਗਰ ਛਕ ਕੇ ਜਾਂਦਾ ਹੈ । ਇਸ ਲੰਗਰ ਦੀ ਸ਼ੁਰੂਆਤ 1988 ਵਿੱਚ ਹੋਈ ਸੀ ।

ਹੁਣ ਤੱਕ 30 ਲੱਖ ਮੁਸਾਫਰ ਇੱਥੋਂ ਲੰਗਰ ਛਕ ਚੁੱਕੇ ਹਨ । ਇਸ ਲੰਗਰ ਵਿੱਚ 17 ਮੈਂਬਰਾਂ ਦੀ ਟੀਮ ਕੰਮ ਕਰਦੀ ਹੈ । 11ਮੈਂਬਰ ਲੰਗਰ ਤਿਆਰ ਕਰਦੇ ਹਨ ਬਾਕੀ ਲੰਗਰ ਵਰਤਾਉਂਦੇ ਹਨ । ਇਸ ਲੰਗਰ ਵਿੱਚ ਬਾਬਾ ਖਹਿਰਾ ਦੀ ਮਦਦ ਛੋਟਾ ਭਰਾ ਕਰਦਾ ਹੈ ਜਿਹੜਾ ਕਿ ਅਮਰੀਕਾ ਰਹਿੰਦਾ ਹੈ ।

ਉਸ ਦੇ ਪੈਸੇ ਨਾਲ ਹੀ ਲੰਗਰ ਦੀ ਸੇਵਾ ਲਗਾਤਾਰ ਚੱਲਦੀ ਆ ਰਹੀ ਹੈ । ਇਸ ਤੋਂ ਇਲਾਵਾ ਇਸ ਲੰਗਰ ਦੀ ਸੇਵਾ ਗੁਰਦੁਆਰਾ ਭਗੋਦ ਸਾਹਿਬ ਨਾਲ ਵੀ ਜੁੜੀ ਹੋਈ ਹੈ । ਇਹ ਗੁਰਦੁਅਰਾ ਸਾਹਿਬ ਹਾਈਵੇਅ ਤੋਂ 11 ਕਿਲੋਮੀਟਰ ਦੂਰ ਜੰਗਲ ਵਿੱਚ ਹੈ । ਕਹਿੰਦੇ ਹਨ ਕਿ ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ।

0 Comments
0

You may also like