Advertisment

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਖਾਧੀ ਜ਼ਹਿਰ, ਕੁੜੀ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ

author-image
By Shaminder
New Update
ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਖਾਧੀ ਜ਼ਹਿਰ, ਕੁੜੀ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ
Advertisment
ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ (Deep Matharu) ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ । ਦੀਪ ਮਠਾਰੂ ਦੀ ਗੱਲਬਾਤ ਵਿਦੇਸ਼ ਕਿਸੇ ਕੁੜੀ ਦੇ ਨਾਲ ਪਿਛਲੇ ਦਸ ਸਾਲਾਂ ਤੋਂ ਚੱਲ ਰਹੀ ਸੀ । ਪਰ ਕੁੜੀ ਮੁੰਡੇ ਨੂੰ ਲਗਾਤਾਰ ਧੋਖਾ ਦੇ ਰਹੀ ਸੀ ਅਤੇ ਦੀਪ ਨੁੰ ਉਸ ਨੇ ਵਿਆਹ ਦਾ ਲਾਰਾ ਲਾਇਆ ਸੀ ।ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਉਸ ਨੂੰ ਅਣਗੌਲ ਰਹੀ ਸੀ ।
Advertisment
deep ,,-min Image From Instagram ਹੋਰ ਪੜ੍ਹੋ : ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪੂਲ ਪਾਰਟੀ ਕਰਦੇ ਆਏ ਨਜ਼ਰ ਦੀਪ ਮਠਾਰੂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਦੀਪ ਮਠਾਰੂ ਦਾ ਇਲਾਜ ਚੱਲ ਰਿਹਾ ਹੈ । ਹਸਪਤਾਲ ‘ਚ ਇਲਾਜ ਕਰਵਾ ਰਹੇ ਦੀਪ ਮਠਾਰੂ ਦਾ ਕਹਿਣਾ ਹੈ ਕਿ ਉਹ ਵਾਰ ਵਾਰ ਕੁੜੀ ਨੂੰ ਫੋਨ ਕਰ ਰਿਹਾ ਸੀ ਅਤੇ ਵਾਰ ਵਾਰ ਮੈਸੇਜ ਕਰ ਰਿਹਾ ਸੀ । Deep,, -min Image From Instagram ਪਰ ਕੁੜੀ ਨੇ ਕਦੇ ਵੀ ਉਸ ਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ । ਦੱਸ ਦਈਏ ਕਿ ਦੀਪ ਮਠਾਰੂ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਅਤੇ ਯੂ ਟਿਊਬਰ ਹੈ । ਉਹ ਆਪਣੇ ਪਰਿਵਾਰ ਅਤੇ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ । ਦੱਸ ਦਈਏ ਕਿ ਪੰਜਾਬ ‘ਚ ਆਏ ਦਿਨ ਇਸ ਤਰ੍ਹਾਂ ਦੇ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment