ਸੋਹਾ ਅਲੀ ਖ਼ਾਨ ਦੀ ਬੇਟੀ ਇਕੱਲੀ ਖਰੀਦਦਾਰੀ ਕਰਦੀ ਆਈ ਨਜ਼ਰ, ਇਨਾਇਆ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | September 13, 2022

Inaaya Naumi Kemmu was seen shopping alone: ਸੋਹਾ ਅਲੀ ਖ਼ਾਨ ਅਤੇ ਕੁਣਾਲ ਖੇਮੂ ਆਪਣੇ ਇੰਸਟਾਗ੍ਰਾਮ 'ਤੇ ਬੇਟੀ ਇਨਾਇਆ ਨੌਮੀ ਖੇਮੂ ਨਾਲ ਜੁੜੀਆਂ ਪਿਆਰੀਆਂ ਪੋਸਟਾਂ ਪੋਸਟ ਕਰਦੇ ਰਹਿੰਦੇ ਹਨ। ਇਨਾਇਆ ਦਾ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਇਨਾਇਆ ਇਕ ਛੋਟੀ ਸ਼ਾਪਿੰਗ ਕਾਰਟ ਨਾਲ ਇਕੱਲੀ ਸ਼ਾਪਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ, ਈਸ਼ਾਨ ਖੱਟਰ, ਸਬਾ ਪਟੌਦੀ ਸਮੇਤ ਕਈ ਲੋਕਾਂ ਨੇ ਕਮੈਂਟ ਕਰਕੇ ਤਾਰੀਫ ਕੀਤੀ ਹੈ। ਕਲਿੱਪ ਨੂੰ ਦੇਖ ਕੇ ਲੋਕ ਕਮੈਂਟ ਕਰ ਰਹੇ ਹਨ ਕਿ ਸੋਹਾ ਆਪਣੀ ਬੇਟੀ ਨੂੰ ਆਜ਼ਾਦ ਬਣਾ ਰਹੀ ਹੈ।

Soha Ali Khan’s daughter Inaya was seen shopping alone image source Instagram

ਹੋਰ ਪੜ੍ਹੋ : ਬੁਆਏਫ੍ਰੈਂਡ ਸਿਡ ਤੋਂ ਬਿਨਾਂ ਕਿਆਰਾ ਦਾ ਨਹੀਂ ਲੱਗ ਰਿਹਾ ਦਿਲ, ਇੱਕ ਵਾਰ ਫਿਰ ਖੁੱਲ੍ਹ ਕੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵਾਇਰਲ ਵੀਡੀਓ

sohal ali khan with family image source Instagram

ਸੋਹਾ ਦੁਆਰਾ ਪੋਸਟ ਕੀਤੇ ਗਏ ਵੀਡੀਓ ਦੇ ਨਾਲ, ਕੈਪਸ਼ਨ ਲਿਖਿਆ ਹੈ, ‘ਸਾਨੂੰ ਉਹ ਸਭ ਕੁਝ ਮਿਲਿਆ ਜੋ ਸਾਡੀ ਸੂਚੀ ਵਿੱਚ ਸੀ’। ਵੀਡੀਓ ਨੂੰ ਸ਼ਾਇਦ ਸੋਹਾ ਨੇ ਸ਼ੂਟ ਕੀਤਾ ਹੈ। ਇਨਾਇਆ ਨੇ ਮਾਸਕ ਪਾਇਆ ਹੋਇਆ ਹੈ। ਹੱਥ ਵਿੱਚ ਇੱਕ ਸੂਚੀ ਵਾਲਾ ਕਾਗਜ਼ ਹੈ। ਇਸ ਨੂੰ ਦੇਖ ਕੇ ਉਹ ਸਾਮਾਨ ਲੈਂਦੀ ਨਜ਼ਰ ਆ ਰਹੀ ਹੈ। ਇਨਾਇਆ ਕਾਰਟ ਵਿੱਚ ਲੋੜੀਂਦੀਆਂ ਚੀਜ਼ਾਂ ਰੱਖਦੀ ਨਜ਼ਰ ਆ ਰਹੀ ਹੈ। ਕਈ ਲੋਕਾਂ ਨੇ ਇਸ ਵੀਡੀਓ ਦੀ ਤਾਰੀਫ ਕੀਤੀ ਹੈ। ਸ਼ਵੇਤਾ ਬੱਚਨ ਨੇ ਇਨਾਇਆ ਨੂੰ ਕਿਊਟ ਦੱਸਿਆ ਹੈ। ਸੋਹਾ ਦੇ ਫਾਲੋਅਰਸ ਨੇ ਉਸ ਦੇ ਪਾਲਣ-ਪੋਸ਼ਣ ਦੀ ਤਾਰੀਫ ਕੀਤੀ ਹੈ।

inaya cute video image source Instagram

ਸੋਹਾ ਅਲੀ ਖ਼ਾਨ ਅਤੇ ਕੁਣਾਲ ਖੇਮੂ ਦੀ ਬੇਟੀ ਇਨਾਇਆ 4 ਸਾਲ ਦੀ ਹੈ। ਇਨਾਇਆ ਅਕਸਰ ਕੁਣਾਲ ਖੇਮੂ ਦੇ ਇੰਸਟਾਗ੍ਰਾਮ 'ਤੇ ਵੀਡੀਓਜ਼ ‘ਚ ਨਜ਼ਰ ਆਉਂਦੀ ਰਹਿੰਦੀ ਹੈ। ਇਨਾਇਆ ਦੀ ਭਰਾ ਤੈਮੂਰ ਨਾਲ ਵੀ ਚੰਗੀ ਟਿਊਨਿੰਗ ਹੈ ਅਤੇ ਉਸ ਦੇ ਮਾਤਾ-ਪਿਤਾ ਅਕਸਰ ਇਕੱਠੇ ਫੋਟੋਆਂ ਸ਼ੇਅਰ ਕਰਦੇ ਹਨ।

 

 

View this post on Instagram

 

A post shared by Soha (@sakpataudi)

You may also like