
Sohail Khan, Seema Sachdev file for divorce: ਬਾਲੀਵੁੱਡ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਸੀਮਾ ਸਚਦੇਵ ਵਿਚਾਲੇ ਦੂਰੀਆਂ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ 'ਚ ਸਨ। ਹੁਣ ਤਾਜ਼ਾ ਖਬਰਾਂ ਮੁਤਾਬਕ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਸੀਮਾ ਅਤੇ ਸੋਹੇਲ ਨੂੰ ਸ਼ੁੱਕਰਵਾਰ ਨੂੰ ਫੈਮਿਲੀ ਕੋਰਟ 'ਚ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਤਲਾਕ ਲਈ ਅਰਜ਼ੀ ਦਿੱਤੀ ਹੈ।

ਮੀਡੀਆ ਰਿਪੋਰਟ ਦੇ ਅਨੁਸਾਰ, ਪਰਿਵਾਰਕ ਅਦਾਲਤ ਦੇ ਇੱਕ ਸੂਤਰ ਨੇ ਦੱਸਿਆ ਕਿ ਸੋਹੇਲ ਖ਼ਾਨ ਅਤੇ ਸੀਮਾ ਖ਼ਾਨ ਅੱਜ ਅਦਾਲਤ ਵਿੱਚ ਮੌਜੂਦ ਸਨ। ਦੋਵਾਂ ਨੇ ਤਲਾਕ ਦੇ ਲਈ ਆਰਜ਼ੀ ਦਾਇਰ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਵੀ ਚਰਚਾ ਸੀ ਕਿ ਦੋਵੇਂ ਵੱਖ-ਵੱਖ ਰਹਿ ਰਹੇ ਹਨ। ਸੀਮਾ ਦੇ ਨਾਲ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ।
ਫੈਮਿਲੀ ਕੋਰਟ 'ਚ ਤਲਾਕ ਦਾਇਰ ਕਰਨ ਤੋਂ ਬਾਅਦ ਦੋਵੇਂ ਆਪਣੀ-ਆਪਣੀ ਕਾਰ 'ਚ ਘਰ ਲਈ ਰਵਾਨਾ ਹੋ ਗਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿੱਥੇ ਸੋਹੇਲ ਖ਼ਾਨ ਸੁਰੱਖਿਆ ਨਾਲ ਘਿਰੇ ਨਜ਼ਰ ਆਏ।
ਦੱਸ ਦੇਈਏ ਕਿ ਸੋਹੇਲ ਖ਼ਾਨ ਅਤੇ ਸੀਮਾ ਖ਼ਾਨ ਸਾਲ 1998 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਦੋ ਬੱਚੇ ਨਿਰਵਾਣ ਅਤੇ ਯੋਹਾਨ ਹਨ। ਦੱਸ ਦਈਏ ਕਈ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਤੌਰ ਨਿਰਮਾਤ ਵੀ ਕੰਮ ਕਰ ਚੁੱਕੇ ਹਨ।
ਹੋਰ ਪੜ੍ਹੋ : ਇੰਤਜ਼ਾਰ ਹੋਇਆ ਖ਼ਤਮ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ OTT ਪਲੇਟਫਾਰਮ ਉੱਤੇ ਹੋ ਰਹੀ ਹੈ ਸਟ੍ਰੀਮਿੰਗ