Advertisment

ਕਰਮ ਰਾਜਪੂਤ ਦੇ ਨਵੇਂ ਗਾਣੇ ‘ਸੋਹਣੀ ਸੂਰਤ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

author-image
By Rupinder Kaler
New Update
ਕਰਮ ਰਾਜਪੂਤ ਦੇ ਨਵੇਂ ਗਾਣੇ ‘ਸੋਹਣੀ ਸੂਰਤ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Advertisment
ਪੀਟੀਸੀ ਰਿਕਾਰਡਜ਼ ਨੇ ਕਰਮ ਰਾਜਪੂਤ ਦਾ ਗਾਣਾ ‘ਸੋਹਣੀ ਸੂਰਤ’ ਵਰਲਡ ਵਾਈਡ ਰਿਲੀਜ਼ ਕਰ ਦਿੱਤਾ ਹੈ ।‘ਸੋਹਣੀ ਸੂਰਤ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕਰਮ ਰਾਜਪੂਤ ਦੀ ਅਵਾਜ਼ ਵਿੱਚ ਰਿਕਾਰਡ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ । publive-image ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਨੂੰ ਪੇਸ਼ ਕਰਦਾ ਹੈ । ਇਸ ਦੇ ਬੋਲ ਸੂਫ਼ੀ ਰੰਗ ਵਿੱਚ ਰੰਗੇ ਹੋਏ ਹਨ । ਕਰਮ ਰਾਜਪੂਤ ਦੀ ਅਵਾਜ਼ ਇਸ ਗਾਣੇ ਨੂੰ ਹੋਰ ਵੀ ਖੂਬਸੁਰਤ ਬਣਾ ਦਿੰਦੀ ਹੈ । ਇਸ ਗਾਣੇ ਦੇ ਬੋਲ Sunny Dhakowal ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਸੰਗੀਤ ਦਿਲਜੀਤ ਸਿੰਘ ਨੇ ਤਿਆਰ ਕੀਤਾ ਹੈ ।
Advertisment
ਗਾਣੇ ਦੀ ਵੀਡੀਓ ਰਾਜਨ ਸ਼ਰਮਾ ਤੇ ਪ੍ਰਭਜੋਤ ਸਿੰਘ ਨੇ ਤਿਆਰ ਕੀਤੀ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ ਕੀਤਾ ਗਿਆ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਲਈ ਲਗਾਤਾਰ ਨਵੇਂ ਤੋਂ ਨਵੇਂ ਗਾਣੇ ਲੈ ਕੇ ਆ ਰਿਹਾ ਹੈ । ਇਸ ਤੋਂ ਪਹਿਲਾਂ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment