ਹਰਜੀਤ ਹਰਮਨ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਗਾਣਾ ‘ਸਹੁਰਿਆਂ ਵਿੱਚ ਜੱਟ’ ਰਿਲੀਜ਼

Written by  Rupinder Kaler   |  November 22nd 2019 04:33 PM  |  Updated: November 22nd 2019 04:33 PM

ਹਰਜੀਤ ਹਰਮਨ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਗਾਣਾ ‘ਸਹੁਰਿਆਂ ਵਿੱਚ ਜੱਟ’ ਰਿਲੀਜ਼

ਹਰਜੀਤ ਹਰਮਨ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਗਾਣਾ ਰਿਲੀਜ਼ ਹੋ ਗਿਆ ਹੈ । ‘ਸਹੁਰਿਆਂ ਵਿੱਚ ਜੱਟ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਹਰਜੀਤ ਹਰਮਨ ਦੇ ਪ੍ਰਸ਼ੰਸਕਾਂ ਖੂਬ ਪਸੰਦ ਆ ਰਿਹਾ ਹੈ । ਹਰਜੀਤ ਹਰਮਨ ਦੀ ਆਵਾਜ਼ ਵਿੱਚ ਆਏ ਇਸ ਗਾਣੇ ਨੂੰ ਇਕਵਿੰਦਰ ਸਿੰਘ ਨੇ ਆਪਣੇ ਸੰਗੀਤ ਨਾਲ ਸਜਾਇਆ ਹੈ । ਗੀਤ ਦੇ ਬੋਲ ਅਮਨਪ੍ਰੀਤ ਬਾਜਵਾ ਨੇ ਲਿਖੇ ਹਨ ।

https://www.instagram.com/p/B5JwzWCprZs/

ਹਰਜੀਤ ਹਰਮਨ ਦਾ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਵਿਨਰਜ਼ ਫਿਲਮ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ।

ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network