ਇਹ ਨੇ ਉਹ ਆਸਾਨ ਤਰੀਕੇ ਜਿਸ ਨਾਲ ‘Bye-Bye’ ਕਹੋ ਪੇਟ ਦੀ ਚਰਬੀ ਨੂੰ

Written by  Lajwinder kaur   |  September 02nd 2020 09:04 AM  |  Updated: September 01st 2020 09:46 PM

ਇਹ ਨੇ ਉਹ ਆਸਾਨ ਤਰੀਕੇ ਜਿਸ ਨਾਲ ‘Bye-Bye’ ਕਹੋ ਪੇਟ ਦੀ ਚਰਬੀ ਨੂੰ

ਹੁਣ ਸਮੇਂ ਮੁਤਾਬਕ ਚਲ ਰਹੇ ਲਾਈਫ-ਸਟਾਈਲ ਨੇ ਲੋਕਾਂ ਦੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ । ਸਹੀ ਖਾਣਾ ਨਾ ਖਾਣ ਕਰਕੇ ਅੱਜ ਕੱਲ੍ਹ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ । ਪੇਟ ਦੀ ਚਰਬੀ ਤੋਂ ਲੋਕੀ ਬਹੁਤ ਪ੍ਰੇਸ਼ਾਨ ਨੇ । ਇਸ ਦਾ ਕਾਰਨ ਜ਼ਿਆਦਾਤਰ ਕੁਰਸੀ ‘ਤੇ ਕਈ-ਕਈ ਘੰਟੇ ਬੈਠਣ ਵਾਲੀ ਜੌਬਸ ਨੇ । ਜਿਸ ਕਰਕੇ ਲੋਕੀਂ ਦਿਨ ਦਾ ਲੰਬਾ ਸਮਾਂ ਕੰਪਿਊਟਰ ਅੱਗੇ ਬੈਠੇ ਕੰਮ ਚ ਗੁਜ਼ਾਰਦੇ ਨੇ । ਲੋਕਾਂ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ । ਦੂਜਾ ਵੱਡਾ ਕਰਨ ਤੇਜ ਮਸਾਲੇ ਵਾਲਾ ਬਾਹਰਲਾ ਜੰਕ ਫੂਡ । ਪਰ ਕੁਝ ਆਸਾਨ ਤਰੀਕਿਆਂ ਦੇ ਨਾਲ ਪੇਟ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ ।

ਅਜਵਾਇਨ ਬੀਜ- ਅਜਵਾਇਨ ਹਰ ਘਰ ਦੀ ਰਸੋਈ ‘ਚ ਆਮ ਪਾਈ ਜਾਂਦੀ ਹੈ । ਅਜਵਾਇਨ ਦੇ ਕਈ ਫਾਈਦੇ ਨੇ । ਕਈ ਤਰ੍ਹਾਂ ਦੀਆਂ ਸਾਹ ਸਬੰਧੀ ਬਿਮਾਰੀਆਂ ਦੇ ਇਲਾਜ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ, ਇਨ੍ਹਾਂ ਦੀ ਵਰਤੋਂ ਸਰੀਰ ਨੂੰ ਬਦਹਜ਼ਮੀ ਅਤੇ ਪੇਟ ਫੁੱਲਣ ਤੋਂ ਰਾਹਤ ਦਿਵਾਉਣ ਲਈ ਕੀਤੀ ਜਾਂਦੀ ਹੈ ।

ਪਰ ਕੀ ਤੁਸੀਂ ਜਾਣਦੇ ਹੋ ਅਜਵਾਇਨ ਭਾਰ ਘਟਾਉਣ ਲਈ ਵੀ ਵਧੀਆ ਹੈ । ਬਸ ਤੁਹਾਨੂੰ ਸਿਰਫ ਇੱਕ ਲੀਟਰ ਪਾਣੀ ਵਿੱਚ ਇੱਕ ਚਮਚ ਅਜਵਾਈਨ ਦੇ ਦਾਣਿਆਂ ਨੂੰ ਉਬਾਲਣਾ ਹੈ ਤੇ ਪੂਰੇ ਦਿਨ ਸਿਪ-ਸਿਪ ਕਰਕੇ ਪੀਂਦੇ ਰਹਿਣਾ ਹੈ।

ਘੀਆ/ਲੌਕੀ- ਘਰ ਦੇ ਪਕਾਏ ਹੋਏ ਘੀਏ ਵਿੱਚ ਸਿਰਫ 73 ਕੈਲੋਰੀਜ ਹੁੰਦੀ ਹੈ । ਨਤੀਜੇ ਨੂੰ ਵੇਖਣ ਲਈ ਇਸ ਨੂੰ ਸਵੇਰੇ ਖਾਲੀ ਪੇਟ ਤੇ ਰਾਤ ਦੇ ਖਾਣੇ ‘ਚ ਸੇਵਨ ਕਰੋ ਜਾਂ ਇੱਕ ਗਲਾਸ ਘੀਆ/ਲੌਕੀ ਦਾ ਰਸ ਪੀਵੋ ।

lemon water

ਨਿੰਬੂ ਪਾਣੀ- ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਨਿੰਬੂ ਪਾਣੀ ਬਹੁਤ ਲਾਹੇਮੰਦ ਹੈ । ਤੁਸੀਂ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਦੇ ਨਾਲ ਕਰੋ । ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਲੂਣ ਮਿਲਾ ਕੇ ਹਰ ਰੋਜ਼ ਸਵੇਰੇ ਇਸ ਦਾ ਸੇਵਨ ਕਰੋ । ਇਸ ਤਰ੍ਹਾਂ ਤੁਹਾਡਾ ਮੈਟਾਬਾਲਿਜ਼ਮ ਸਹੀ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ ।

dalia

ਇਸ ਤੋਂ ਇਲਾਵਾ ਦਲੀਆ, ਬਰਾਊਨ ਰਾਈਸ, ਬਾਦਾਮ, ਫਲ ਅਤੇ ਸਬਜ਼ੀਆਂ ਦੇ ਸੇਵਨ ਦੇ ਨਾਲ ਪੇਟ ਦੀ ਚਰਬੀ ਘਟਾ ਸਕਦੇ ਹੋ ।

almonds


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network