Advertisment

ਐਮੀ ਵਿਰਕ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਗਾਇਕੀ ਦਾ ਸਫ਼ਰ, ਅੰਗਰੇਜ਼ ਫ਼ਿਲਮ ਨੇ ਬਦਲੀ ਸੀ ਕਿਸਮਤ 

author-image
By Rupinder Kaler
New Update
ਐਮੀ ਵਿਰਕ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਗਾਇਕੀ ਦਾ ਸਫ਼ਰ, ਅੰਗਰੇਜ਼ ਫ਼ਿਲਮ ਨੇ ਬਦਲੀ ਸੀ ਕਿਸਮਤ 
Advertisment
ਐਮੀ ਵਿਰਕ ਉਹ ਅਦਾਕਾਰ ਹੈ ਜਿਸ ਦੇ ਚਰਚੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹੁੰਦੇ ਹਨ । ਐਮੀ ਵਿਰਕ ਛੇਤੀ ਹੀ ਬਾਲੀਵੁੱਡ ਫ਼ਿਲਮ 83 ਵਿੱਚ ਨਜ਼ਰ ਆਉਣ ਵਾਲੇ ਹਨ । ਐਮੀ ਵਿਰਕ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ  20  ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕੀਤਾ ਸੀ । ਗਾਇਕੀ ਦੇ ਖੇਤਰ ਵਿੱਚ ਆਉਣ ਲਈ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ, ਪਰ ਅਦਾਕਾਰੀ ਦੇ ਮਾਮਲੇ 'ਚ ਕੁਝ ਖ਼ਾਸ ਨਹੀਂ । https://www.instagram.com/p/By4sWl9Dt7_/ ਐਮੀ ਵਿਰਕ ਨੂੰ  ਗਾਇਕ ਬਣਨ ਦਾ ਸ਼ੌਕ ਸੀ। ਦੋਸਤਾਂ ਨਾਲ ਮਿਲ ਕੇ ਇਕ ਗੀਤ 'ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ' ਰਿਕਾਰਡ ਕਰਕੇ ਯੂ-ਟਿਊਬ 'ਤੇ ਪਾਇਆ ਸੀ। ਇਹ ਗੀਤ ਹਿੱਟ ਹੋ ਗਿਆ। ਜਲੰਧਰ ਦੀ ਇਕ ਸੰਗੀਤ ਕੰਪਨੀ ਨੇ ਇਸੇ ਗੀਤ ਦੇ ਟਾਈਟਲ ਹੇਠ ਉਸ ਦੀ ਪੂਰੀ ਐਲਬਮ ਮਾਰਕੀਟ 'ਚ ਉਤਾਰ ਦਿੱਤੀ। ਇਸ ਐਲਬਮ ਨੇ ਉਸ ਨੂੰ ਪਛਾਣ ਦਿਵਾਈ। https://www.instagram.com/p/Bx1T9HvDnq9/ ਇਸ ਮਗਰੋਂ 2013 'ਚ ਆਈ ਉਸ ਦੀ ਐਲਬਮ 'ਜੱਟਇਜ਼ਮ' ਨੇ ਉਸ ਨੂੰ ਇਸ ਖੇਤਰ 'ਚ ਪੱਕੇ ਪੈਰੀਂ ਕਰ ਦਿੱਤਾ।ਇਸ ਤੋਂ ਬਾਅਦ ਐਮੀ ਵਿਰਕ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ । ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਨੂੰ 'ਅੰਗਰੇਜ਼' ਫ਼ਿਲਮ 'ਚ ਕਿਰਦਾਰ ਨਿਭਾਉਣ ਦੀ ਪੇਸ਼ਕਸ਼ ਹੋਈ। ਇਹ ਕਿਰਦਾਰ ਨਿਭਾਇਆ ਤਾਂ ਇਸ ਨੇ ਐਮੀ ਵਿਰਕ ਦੀ ਤਕਦੀਰ ਬਦਲ ਦਿੱਤੀ। https://www.instagram.com/p/ByAaTqgjNV7/ 2015 'ਚ ਆਈ ਇਸ ਫ਼ਿਲਮ ਨੇ ਉਸ ਦੇ ਘਰ ਅੱਗੇ ਫ਼ਿਲਮ ਨਿਰਮਾਤਾ, ਨਿਰਦੇਸ਼ਕਾਂ ਦੀ ਕਤਾਰ ਲਗਾ ਦਿੱਤੀ। ਨਤੀਜਨ 2016 'ਚ ਉਸ ਦੀਆਂ ਤਿੰਨ ਫ਼ਿਲਮਾਂ ਆਈਆਂ। 2017  ਵਿਚ ਵੀ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ। ਪਿਛਲੇ ਸਾਲ ਉਸ ਦੀ ਫ਼ਿਲਮ 'ਕਿਸਮਤ' ਨੇ ਸਫਲਤਾ ਦੇ ਕਈ ਰਿਕਾਰਡ ਤੋੜੇ।ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 83 ਫ਼ਿਲਮ ਦੇ ਨਾਲ ਬਾਲੀਵੁੱਡ ਵਿੱਚ ਉਸ ਦੀ ਪਾਰੀ ਦੀ ਸ਼ੁਰੂਆਤ ਹੋ ਗਈ ਹੈ । ਪੰਜਾਬੀ ਫ਼ਿਲਮਾਂ 'ਮੁਕਲਾਵਾ' ਰਿਲੀਜ਼ ਹੋ ਚੁੱਕੀ ਹੈ ਜਦੋਂ ਕਿ 'ਨਿੱਕਾ ਜ਼ੈਲਦਾਰ-3' ਅਤੇ 'ਛੱਲੇ ਮੁੰਦੀਆਂ' ਕਤਾਰ ਵਿੱਚ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment