ਇਸ ਤਰ੍ਹਾਂ ਦੀਪ ਸਿੱਧੂ ਬਣਿਆ ਇੱਕ ਨਾਮਵਰ ਵਕੀਲ ਤੋਂ ਅਦਾਕਾਰ
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਦੀਪ ਸਿੱਧੂ ਉਹ ਅਦਾਕਾਰ ਹੈ ਜਿਸ ਦੇ ਚਰਚੇ ਬਾਲੀਵੁੱਡ ਵਿੱਚ ਵੀ ਹੁੰਦੇ ਹਨ ।ਦੀਪ ਸਿੱਧੂ ਨੇ ਭਾਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਵਕੀਲ ਦੇ ਤੌਰ ਤੇ ਕੀਤੀ ਸੀ ਪਰ ਅਦਾਕਾਰ ਬਣਨ ਦਾ ਸੁਫ਼ਨਾ ਉਹ ਬਚਪਨ ਤੋਂ ਹੀ ਦੇਖਦਾ ਸੀ । ਇਸੇ ਲਈ ਦੀਪ ਨੇ ਪੰਜਾਬੀ ਫ਼ਿਲਮ 'ਰਮਤਾ ਜੋਗੀ' ਨਾਲ ਅਦਾਕਾਰੀ ਦੇ ਖੇਤਰ ਵਿੱਚ ਆਪਣੇ ਕਦਮ ਵਧਾਏ ।
https://www.instagram.com/p/BsyFasvD0YW/
ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਗੁੱਡੂ ਧਨੋਆ ਤੋਂ ਦੀਪ ਸਿੱਧੂ ਨੇ ਅਦਾਕਾਰੀ ਦੇ ਗੁਰ ਸਿੱਖੇ । ਕਈ ਸਾਲ ਧਨੋਆ ਨਾਲ ਕੰਮ ਕਰਨ ਤੋਂ ਬਾਅਦ ਦੀਪ ਸਿੱਧੂ ਫ਼ਿਲਮ 'ਜੋਰਾ 10 ਨੰਬਰੀਆ' ਵਿੱਚ ਨਜ਼ਰ ਆਏ । ਇਸ ਫ਼ਿਲਮ ਨਾਲ ਹੀ ਉਹਨਾਂ ਦੀ ਪਹਿਚਾਣ ਬਣੀ ਸੀ ।ਦੀਪ ਸਿੱਧੂ ਵੱਲੋਂ ਫ਼ਿਲਮ 'ਚ ਂ ਨਿਭਾਏ ਜੋਰੇ ਦਾ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਉਹਨਾਂ ਨੇ ਦੀਪ ਸਿੱਧੂ ਦਾ ਨਾਂ ਜੋਰਾ ਬਾਈ ਹੀ ਰੱਖ ਦਿੱਤਾ ।
https://www.instagram.com/p/BqtbPDADGte/
ਇਸ ਫ਼ਿਲਮ ਤੋਂ ਬਾਅਦ ਦੀਪ ਸਿੱਧੂ ਦੀ ਫ਼ਿਲਮ 'ਸਾਡੇ ਆਲੇ' ਅਤੇ 'ਰੰਗ ਪੰਜਾਬ ' ਵਿੱਚ ਵੀ ਉਸ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ।ਦੀਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦਾ ਹੈ ਜਿਹੜੀਆਂ ਸਾਡੇ ਸਮਾਜ ਦੀ ਅਸਲ ਤਸਵੀਰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ।
https://www.youtube.com/watch?v=QJV298557Zw
ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦਾ ਹੈ ਜਿਨ੍ਹਾਂ ਨਾਲ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬੀ ਸਿਨੇਮਾ ਸਿਰਫ ਕਮੇਡੀ ਤੱਕ ਹੀ ਸੀਮਤ ਨਹੀਂ ਹੈ ।
https://www.instagram.com/p/BkV2nvvHHJt/